ਮੱਧ ਭਾਰਤ, ਪੀ.ਐੱਨ.ਬੀ., ਦਿੱਲੀ ਅਤੇ ਬੰਗਾਲ ਜਿੱਤੇ

01/15/2018 12:45:04 PM

ਇੰਫਾਲ, (ਬਿਊਰੋ)— ਹਾਕੀ ਮੱਧ ਭਾਰਤ, ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.), ਦਿੱਲੀ ਅਤੇ ਬੰਗਾਲ ਨੇ ਅੱਜ ਇੱਥੇ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ 'ਚ ਆਪਣੇ-ਆਪਣੇ ਮੈਚ ਜਿੱਤੇ। ਦਿਨ ਦੇ ਸ਼ੁਰੂਆਤੀ ਮੈਚ 'ਚ ਮੱਧ ਭਾਰਤ ਨੇ ਪੂਲ ਐੱਫ 'ਚ ਹਿਮਾਚਲ ਪ੍ਰਦੇਸ਼ ਨੂੰ ਸੰਘਰਸ਼ਪੂਰਨ ਮੁਕਾਬਲੇ 'ਚ 4-3 ਨਾਲ ਹਰਾਇਆ।
ਇਸੇ ਪੂਲ ਦੇ ਇਕ ਹੋਰ ਮੈਚ 'ਚ ਪੀ.ਐੱਨ.ਬੀ. ਨੇ ਕੇਰਲ ਨੂੰ 11-0 ਨਾਲ ਹਰਾ ਕੇ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਦਿੱਲੀ ਨੇ ਪੂਲ ਜੀ 'ਚ ਰਾਜਸਥਾਨ ਨੂੰ 14-1 ਨੂੰ ਹਰਾ ਕੇ ਆਪਣੇ ਅਜੇਤੂ ਮੁਹਿੰਮ ਜਾਰੀ ਰਖੀ। ਪੂਲ ਐੱਚ. 'ਚ ਹਾਕੀ ਉਤਰਾਖੰਡ ਅਤੇ ਹਾਕੀ ਕੁਰਗ ਦਾ ਮੈਚ 1-1 ਨਾਲ ਬਰਾਬਰ ਰਿਹਾ। ਇਸੇ ਵਰਗ 'ਚ ਬੰਗਾਲ ਨੇ ਜੰਮੂ-ਕਸ਼ਮੀਰ ਨੂੰ 4-3 ਨਾਲ ਹਰਾਇਆ।