ਮਦੱਪਾ ਸਾਂਝੇ 12ਵੇਂ ਅਤੇ ਗੰਗਜੀ ਸਾਂਝੇ 18ਵੇਂ ਸਥਾਨ ''ਤੇ ਰਹੇ

09/22/2019 4:34:43 PM

ਇੰਚਿਓਨ : ਭਾਰਤੀ ਗੋਲਫਰ ਵਿਰਾਜ ਮਦੱਪਾ ਅਤੇ ਰਾਹਿਲ ਗੰਗਜੀ ਨੇ ਐਤਵਾਰ ਨੂੰ ਇੱਥੇ 35ਵੇਂ ਸ਼ਿਨਹਨ ਡੋਂਗਾਹੀ ਓਪਨ ਦੇ ਆਖਰੀ ਦੌਰ ਵਿਚ ਥੋੜਾ ਬਿਹਤਰ ਕਾਰਡ ਖੇਡਿਆ ਜਿਸ ਨਾਲ ਦੋਵੇਂ ਕ੍ਰਮਵਾਰ : ਸਾਂਝੇ 12ਵੇਂ ਅਤੇ ਸਾਂਝੇ 18ਵੇਂ ਸਥਾਨ 'ਤੇ ਰਹੇ। ਇਸ ਟਰੂਨਾਮੈਂਟ ਵਿਚ ਸਿਰਫ 2 ਭਾਰਤੀ ਹੀ ਕਟ ਵਿਚ ਪ੍ਰਵੇਸ਼ ਕਰ ਸਕੇ ਸੀ। ਮਦੱਪਾ ਨੇ 70 ਦਾ ਕਾਰਡ ਖੇਡਿਆ ਜਿਸ ਨਾਲ ਉਸਦਾ ਕੁਲ ਸਕੋਰ 5 ਅੰਡਰ ਰਿਹਾ ਜਦਕਿ ਗੰਗਜੀ ਨੇ 69 ਦਾ ਕਾਰਡ ਖੇਡਿਆ ਅਤੇ ਉਸਦਾ ਕੁਲ ਸਕੋਰ 4 ਅੰਡਰ ਰਿਹਾ। ਦੱਖਣੀ ਕੋਰੀਆ ਦੇ ਜਬੇ ਕਰੂਗਰ ਨੇ 6 ਅੰਡਰ ਪਾਰ 65 ਦਾ ਕਾਰਡ ਖੇਡ ਕੇ 2 ਸ਼ਾਟ ਦੀ ਬੜ੍ਹਤ ਨਾਲ ਖਿਤਾਬ ਆਪਣੇ ਨਾਂ ਕੀਤਾ। ਇਸ ਤਰ੍ਹਾਂ ਉਸਨੇ ਏਸ਼ੀਆਈ ਟੂਰ ਵਿਚ 7 ਸਾਲ ਦੇ ਸੋਕੇ ਨੂੰ ਖਤਮ ਕੀਤਾ।