ਮਦਨ ਲਾਲ ਤੇ RP ਸਿੰਘ BCCI ਦੀ ਕ੍ਰਿਕਟ ਸਲਾਹਕਾਰ ਕਮੇਟੀ ''ਚ ਸ਼ਾਮਲ

02/01/2020 2:36:15 AM

ਨਵੀਂ ਦਿੱਲੀ- ਸਾਬਕਾ ਭਾਰਤੀ ਆਲਰਾਊਂਡਰ ਮਦਨ ਲਾਲ, ਆਰ. ਪੀ. ਸਿੰਘ ਤੇ ਸੁਲੱਕਸ਼ਣਾ ਨਾਇਕ ਨੂੰ ਸ਼ੁੱਕਰਵਾਰ ਨੂੰ ਬੀ. ਸੀ. ਸੀ. ਆਈ. ਦੀ 3 ਮੈਂਬਰੀ ਕ੍ਰਿਕਟ ਸਲਾਹਕਾਰ ਕਮੇਟੀ (ਸੀ. ਏ. ਸੀ.) ਵਿਚ ਸ਼ਾਮਲ ਕਰਨ ਦਾ ਐਲਾਨ ਕੀਤਾ ਗਿਆ। ਸੀ. ਏ. ਸੀ. ਨੂੰ ਫਿਲਹਾਲ ਸੀਨੀਅਰ ਚੋਣ ਕਮੇਟੀ ਵਿਚ ਕਾਰਜਕਾਲ ਪੂਰਾ ਕਰ ਚੁੱਕੇ ਦੋ ਮੈਂਬਰਾਂ ਦੀ ਜਗ੍ਹਾ ਲੈਣ ਵਾਲੇ ਚੋਣਕਾਰਾਂ ਨੂੰ ਚੁਣਨਾ ਪਵੇਗਾ। ਸੀ. ਏ. ਸੀ. ਨੂੰ ਚੋਣ ਕਮੇਟੀ ਦੇ ਮੌਜੂਦਾ ਪ੍ਰਧਾਨ ਐੱਸ. ਐੱਸ. ਕੇ. ਪ੍ਰਸਾਦ (ਦੱਖਣੀ ਖੇਤਰ) ਤੇ ਗਗਨ ਖੋੜਾ (ਮੱਧ ਖੇਤਰ) ਦੇ ਬਦਲ ਨੂੰ ਲੱਭਣਾ ਪਵੇਗਾ।

 

Gurdeep Singh

This news is Content Editor Gurdeep Singh