ਮੇਸੀ ਦੇ ਹਮਸ਼ਕਲ ''ਤੇ ਲੱਗਾ 23 ਔਰਤਾਂ ਨਾਲ ਸਰੀਰਕ ਸਬੰਧ ਦਾ ਦੋਸ਼

06/28/2019 4:46:32 AM

ਤੇਹਰਾਨ- ਈਰਾਨ ਦੇ ਨਿਵਾਸੀ ਅਤੇ ਮੁੱਖ ਰੂਪ ਨਾਲ 'ਈਰਾਨ ਦੇ ਮੇਸੀ' ਦੇ ਰੂਪ 'ਚ ਮਸ਼ਹੂਰ ਰੇਜ਼ਾ ਪਾਰਾਸਤੇਸ਼ 'ਤੇ ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੇਸੀ ਦੇ ਹਮਸ਼ਕਲ ਹੋਣ ਦਾ ਫਾਇਦਾ ਉਠਾਉਂਦੇ ਹੋਏ ਲਗਭਗ 23 ਔਰਤਾਂ ਨਾਲ ਧੋਖਾਦੇਹੀ ਕਰਨ ਅਤੇ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲੱਗਾ ਹੈ।
ਪਾਰਾਸਤੇਸ਼ 'ਤੇ ਦੋਸ਼ ਲੱਗਾ ਹੈ ਕਿ ਉਸ ਨੇ ਔਰਤਾਂ ਨਾਲ ਅਸਲੀ ਮੇਸੀ ਹੋਣ ਦਾ ਝੂਠ ਬੋਲ ਕੇ ਉਨ੍ਹਾਂ ਨਾਲ ਧੋਖਾਦੇਹੀ ਕੀਤੀ ਤੇ ਸਰੀਰਕ ਸਬੰਧ ਵੀ ਬਣਾਏ। ਮੇਸੀ 'ਤੇ ਇਹ ਦੋਸ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਹਾਲਾਂਕਿ ਈਰਾਨੀ ਨਿਵਾਸੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਖੁਦ ਨੂੰ ਨਿਰਦੋਸ਼ ਦੱਸਿਆ ਹੈ। ਪਾਰਾਸਤੇਸ਼ ਦੇਖਣ 'ਚ ਬਿਲਕੁਲ ਬਾਰਸੀਲੋਨਾ ਦੇ ਖਿਡਾਰੀ ਮੇਸੀ ਵਾਂਗ ਹੀ ਦਿਖਾਈ ਦਿੰਦਾ ਹੈ। ਮੰਗਲਵਾਰ ਨੂੰ ਮਾਰਕਾ ਸਮੇਤ ਹੋਰ ਮੀਡੀਆ ਸੂਤਰਾਂ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਸੀ ਕਿ ਪਾਰਾਸਤੇਸ਼ ਨੇ ਆਪਣੀ ਮੇਸੀ ਵਾਂਗ ਸ਼ਕਲ-ਸੂਰਤ ਹੋਣ ਦਾ ਫਾਇਦਾ ਉਠਾਉਂਦੇ ਹੋਏ ਕਈ ਔਰਤਾਂ ਨਾਲ ਸਰੀਰਕ ਸਬੰਧ ਬਣਾਏ ਹਨ। ਸਪੈਨਿਸ਼ ਸਮਾਚਾਰ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਈਰਾਨੀ ਨਿਵਾਸੀ ਨੇ ਲਗਭਗ 23 ਔਰਤਾਂ ਨੂੰ ਖੁਦ ਨੂੰ ਅਸਲੀ ਮੇਸੀ ਦੱਸ ਕੇ ਉਨ੍ਹਾਂ ਸਰੀਰਕ ਸਬੰਧ ਬਣਾਏ ਹਨ। ਇਸ ਖਬਰ ਦੇ ਫੈਲਣ ਤੋਂ ਬਾਅਦ 26 ਸਾਲਾ ਪਾਰਾਸਤੇਸ਼ ਨੇ ਓਮਾਸਪੋਰਟ ਨੂੰ ਇਕ ਇੰਟਰਵਿਊ 'ਚ ਇਸ ਖਬਰ ਨੂੰ ਝੂਠ ਦੱਸਿਆ ਹੈ।


Gurdeep Singh

Content Editor

Related News