IPL 2022 : ਰਾਜਸਥਾਨ ਨੇ ਲਖਨਊ ਨੂੰ ਦਿੱਤਾ 179 ਦੌੜਾਂ ਦਾ ਟੀਚਾ

05/15/2022 9:17:23 PM

ਮੁੰਬਈ- ਰਾਜਸਥਾਨ ਰਾਇਲਜ਼ ਨੇ ਲਖਨਊ ਸੁਪਰ ਜਾਇੰਟਸ ਦੇ ਵਿਰੁੱਧ ਐਤਵਾਰ ਨੂੰ ਆਈ. ਪੀ. ਐੱਲ. ਮੁਕਾਬਲੇ ਵਿਚ 20 ਓਵਰਾਂ ਵਿਚ 6 ਵਿਕਟਾਂ 'ਤੇ 178 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ ਦਿੱਤਾ। ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ ਚੋਟੀ ਬੱਲੇਬਾਜ਼ ਜੋਸ ਬਟਲਰ ਨੂੰ ਸਿਰਫ 11 ਦੇ ਸਕੋਰ 'ਤੇ ਗੁਆ ਦਿੱਤਾ। ਬਟਲਰ 2 ਦੌੜਾਂ ਹੀ ਬਣਾ ਸਕੇ ਪਰ ਯਸ਼ਸਵੀ ਨੇ 29 ਗੇਂਦਾਂ 'ਤੇ 41, ਕਪਤਾਨ ਸੰਜੂ ਸੈਮਸਨ ਨੇ 24 ਗੇਂਦਾਂ 'ਤੇ 32, ਦੇਵਦੱਤ ਪੱਡੀਕਲ ਨੇ 18 ਗੇਂਦਾਂ 'ਤੇ ਪੰਜ ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 39, ਰਿਆਨ ਪਰਾਗ ਨੇ 16 ਗੇਂਦਾਂ 'ਤੇ 19 ਅਤੇ ਜਿਮੀ ਨੀਸ਼ਮ ਨੇ 12 ਗੇਂਦਾਂ 'ਤੇ 14 ਦੌੜਾਂ ਬਣਾ ਕੇ ਰਾਜਸਥਾਨ ਦੇ ਸਕੋਰ ਨੂੰ ਕੁਝ ਸਨਮਾਨ ਦਿੱਤਾ।

ਰਵੀਚੰਦਰਨ ਅਸ਼ਵਿਨ ਨੇ ਸੱਤ ਗੇਂਦਾਂ 'ਤੇ ਅਜੇਤੂ 10 ਅਤੇ ਟ੍ਰੇਂਟ ਬੋਲਟ ਨੇ 9 ਗੇਂਦਾਂ 'ਤੇ ਅਜੇਤੂ 17 ਦੌੜਾਂ ਬਣਾ ਕੇ ਰਾਜਸਥਾਨ ਨੂੰ ਸੰਘਰਸ਼ਪੂਰਨ ਸਕੋਰ ਤੱਕ ਪਹੁੰਚਾਇਆ।

ਇਹ ਵੀ ਪੜ੍ਹੋ : ਭਾਰਤ ਨੇ ਰਚਿਆ ਇਤਿਹਾਸ, ਪਹਿਲੀ ਵਾਰ ਜਿੱਤਿਆ ਬੈੱਡਮਿੰਟਨ ਦਾ ਥਾਮਸ ਕੱਪ ਖ਼ਿਤਾਬ

ਪਲੇਇੰਗ ਇਲੈਵਨ :- 
ਲਖਨਊ ਸੁਪਰ ਜਾਇੰਟਸ :-
ਕਵਿੰਟਨ ਡੀ ਕਾਕ (ਵਿਕਟਕੀਪਰ), ਕੇ. ਐਲ. ਰਾਹੁਲ (ਕਪਤਾਨ), ਦੀਪਕ ਹੁੱਡਾ, ਮਾਰਕਸ ਸਟੋਈਨਿਸ, ਕਰੁਣਾਲ ਪੰਡਯਾ, ਆਯੂਸ਼ ਬਡੋਨੀ, ਜੇਸਨ ਹੋਲਡਰ, ਦੁਸ਼ਮੰਥਾ ਚਮੀਰਾ, ਰਵੀ ਬਿਸ਼ਨੋਈ, ਅਵੇਸ਼ ਖਾਨ, ਮੋਹਸਿਨ ਖਾਨ।

ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਆਸਟ੍ਰੇਲੀਆ ਦੇ ਮਸ਼ਹੂਰ ਸਾਬਕਾ ਕ੍ਰਿਕਟਰ 'ਐਂਡਰਿਊ ਸਾਈਮੰਡਸ' ਦੀ ਭਿਆਨਕ ਹਾਦਸੇ ਦੌਰਾਨ ਮੌਤ

ਰਾਜਸਥਾਨ ਰਾਇਲਜ਼ :- ਯਸ਼ਸਵੀ ਜਾਇਸਵਾਲ, ਜੋਸ ਬਟਲਰ, ਸੰਜੂ ਸੈਮਸਨ (ਕਪਤਾਨ ਅਤੇ ਵਿਕਟਕੀਪਰ), ਦੇਵਦੱਤ ਪਡੀਕੱਲ, ਰਾਸੀ ਵੈਨ ਡੇਰ ਡੁਸੇਨ, ਰੀਆਨ ਪਰਾਗ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਪ੍ਰਸਿਧ ਕ੍ਰਿਸ਼ਨਾ, ਯੁਜਵੇਂਦਰ ਚਾਹਲ, ਕੁਲਦੀਪ ਸੇਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Gurdeep Singh

This news is Content Editor Gurdeep Singh