IPL 2022 : ਲਖਨਊ ਨੇ ਕੋਲਕਾਤਾ ਨੂੰ 75 ਦੌੜਾਂ ਨਾਲ ਹਰਾਇਆ

05/07/2022 10:52:31 PM

ਪੁਣੇ- ਲਖਨਊ ਸੁਪਰ ਜਾਇੰਟਸ ਨੇ ਸ਼ਨੀਵਾਰ ਨੂੰ ਸ਼ਾਮ ਦੇ ਆਈ. ਪੀ. ਐੱਲ. ਮੈਚ ਵਿਚ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ 75 ਦੌੜਾਂ ਦੀ ਵਿਸ਼ਾਲ ਜਿੱਤ ਹਾਸਲ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ 20 ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ 'ਤੇ 176 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਕੋਲਕਾਤਾ 14 ਓਵਰਾਂ ਵਿਚ ਸਿਰਫ 101 ਦੌੜਾਂ 'ਤੇ ਢੇਰ ਹੋ ਗਈ। ਕੋਲਕਾਤਾ ਦੇ ਲਈ ਸਭ ਤੋਂ ਜ਼ਿਆਦਾ ਆਂਦਰੇ ਰਸਲ ਨੇ 19 ਗੇਂਦਾਂ ਵਿਚ 45 ਦੌੜਾਂ ਬਣਾਈਆਂ। ਰਸਲ ਤੋਂ ਇਲਾਵਾ ਕੇ. ਕੇ. ਆਰ. ਦਾ ਕੋਈ ਵੀ ਬੱਲੇਬਾਜ਼ ਅੱਜ ਆਪਣੀ ਛਾਪ ਨਹੀਂ ਛੱਡ ਸਕਿਆ। ਲਖਨਊ ਵਲੋਂ ਆਵੇਸ਼ ਖਾਨ ਨੇ ਆਪਣੇ ਤਿੰਨ ਓਵਰਾਂ ਵਿਚ 19 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ, ਜਦਕਿ ਜੇਸਨ ਹੋਲਡਰ ਨੇ 2.3 ਓਵਰਾਂ ਵਿਚ ਤਿੰਨ ਵਿਕਟਾਂ ਹਾਸਲ ਕਰਕੇ 31 ਦੌੜਾਂ ਦਿੱਤੀਆਂ।

PunjabKesari
ਕੋਲਕਾਤਾ ਨੇ ਟਾਸ ਜਿੱਤ ਕੇ ਲਖਨਊ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦੇ ਲਈ ਸੱਦਾ ਦਿੱਤਾ। ਕਪਤਾਨ ਕੇ. ਐੱਲ. ਰਾਹੁਲ ਬਦਕਿਸਮਤੀ ਨਾਲ ਪਹਿਲੇ ਓਵਰ ਦੀ ਪੰਜਵੀਂ ਗੇਂਦ 'ਤੇ ਹੀ ਰਨ ਆਊਟ ਹੋ ਗਏ। ਇਸ ਦੇ ਬਾਵਜੂਦ ਕਵਿੰਟਨ ਡੀ ਕਾਕ ਅਤੇ ਦੀਪਕ ਹੁੱਡਾ ਨੇ ਲਖਨਊ ਨੂੰ ਇਕ ਵਧੀਆ ਸ਼ੁਰੂਆਤ ਦਿੱਤੀ। ਦੋਵਾਂ ਨੇ ਦੂਜੇ ਵਿਕਟ ਦੇ ਲਈ 29 ਗੇਂਦਾਂ ਵਿਚ 71 ਦੌੜਾਂ ਜੋੜੀਆਂ। 10 ਓਵਰਾਂ ਵਿਚ 2 ਵਿਕਟਾਂ ਦੇ ਨੁਕਸਾਨ 'ਤੇ ਲਖਨਊ ਵਧੀਆ ਸਥਿਤੀ ਵਿਚ ਲੱਗ ਰਹੀ ਸੀ ਪਰ ਵਿਚਾਲੇ ਦੇ ਓਵਰਾਂ ਵਿਚ ਪਾਰੀ ਦੀ ਰਫਤਾਰ ਘੱਟ ਹੋ ਗਈ।

PunjabKesari
ਅਗਲੇ ਅੱਠ ਓਵਰਾਂ ਵਿਚ ਲਖਨਊ ਸਿਰਫ 52 ਦੌੜਾਂ ਦੀ ਬਣਾ ਸਕੀ ਅਤੇ ਇਸ ਦੌਰਾਨ ਟੀਮ ਨੇ ਹੁੱਡਾ ਅਤੇ ਕਰੁਣਾਲ ਪੰਡਯਾ ਦੇ ਰੂਪ ਵਿਚ 2 ਕੀਮਤੀ ਵਿਕਟਾਂ ਗੁਆ ਦਿੱਤੀਆਂ। ਮੈਚ ਦੇ 19ਵੇਂ ਓਵਰ ਵਿਚ ਲਖਨਊ ਨੇ ਆਪਣਾ ਗੇਅਰ ਬਦਲਿਆ ਅਤੇ ਮਾਰਕਸ ਸਟੋਇਨਸ ਦੇ ਤਿੰਨ ਅਤੇ ਜੇਸਨ ਹੋਲਡਰ ਦੇ 2 ਛੱਕਿਆਂ ਦੀ ਬਦੌਲਤ ਸ਼ਿਵਮ ਮਾਵੀ ਦੇ ਇਸ ਓੲਰ ਵਿਚ 30 ਦੌੜਾਂ ਬਣਾਈਆਂ, ਹਾਲਾਂਕਿ ਸਟੋਇਨਸ ਇਸ ਓਵਰ ਵਿਚ ਆਊਟ ਵੀ ਹੋਏ। ਲਖਨਊ ਨੇ ਕੋਲਕਾਤਾ ਦੇ ਸਾਹਮਣੇ 177 ਦੌੜਾਂ ਦਾ ਟੀਚਾ ਰੱਖਿਆ ਹੈ। ਕੋਲਕਾਤਾ ਵਲੋਂ ਰਸਲ ਨੇ ਤਿੰਨ ਓਵਰਾਂ ਵਿਚ 22 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਟਿਮ ਸਾਊਦੀ, ਸ਼ਿਵਮ ਮਾਵੀ ਅਤੇ ਸੁਨੀਲ ਨਾਰਾਇਣ ਨੂੰ 1-1 ਵਿਕਟ ਮਿਲਿਆ।

ਇਹ ਖ਼ਬਰ ਪੜ੍ਹੋ- IPL ਸੀਜ਼ਨ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਸਪਿਨਰ ਬਣੇ ਚਾਹਲ, ਇਨ੍ਹਾਂ ਖਿਡਾਰੀਆਂ ਨੂੰ ਛੱਡਿਆ ਪਿੱਛੇ

PunjabKesari
ਪਲੇਇੰਗ ਇਲੈਵਨ :-
ਲਖਨਊ ਸੁਪਰ ਜਾਇੰਟਸ :- ਕਵਿੰਟਨ ਡੀ ਕਾਕ, ਕੇ. ਐਲ. ਰਾਹੁਲ (ਕਪਤਾਨ), ਦੀਪਕ ਹੁੱਡਾ, ਮਾਰਕਸ ਸਟੋਇਨਿਸ, ਕਰੁਣਾਲ ਪੰਡਯਾ, ਆਯੂਸ਼ ਬਡੋਨੀ, ਜੇਸਨ ਹੋਲਡਰ, ਦੁਸ਼ਮੰਥਾ ਚਮੀਰਾ, ਅਵੇਸ਼ ਖਾਨ/ਕੇ. ਗੌਤਮ, ਮੋਹਸਿਨ ਖਾਨ, ਰਵੀ ਬਿਸ਼ਨੋਈ

ਇਹ ਖ਼ਬਰ ਪੜ੍ਹੋ- ਜੋਸ ਬਟਲਰ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਰਾਜਸਥਾਨ ਵਲੋਂ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ

ਕੋਲਕਾਤਾ ਨਾਈਟ ਰਾਈਡਰਜ਼ :- ਬਾਬਾ ਇੰਦਰਜੀਤ, ਆਰੋਨ ਫਿੰਚ, ਸ਼੍ਰੇਅਸ ਅਈਅਰ (ਕਪਤਾਨ), ਨਿਤੀਸ਼ ਰਾਣਾ, ਰਿੰਕੂ ਸਿੰਘ, ਸੁਨੀਲ ਨਾਰਾਇਣ, ਅਨੁਕੁਲ ਰਾਏ, ਆਂਦਰੇ ਰਸਲ, ਉਮੇਸ਼ ਯਾਦਵ, ਟਿਮ ਸਾਊਦੀ, ਸ਼ਿਵਮ ਮਾਵੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ
 


Gurdeep Singh

Content Editor

Related News