ਭਾਰਤ ’ਚ ਮਿਲਦੈ ਘਰ ਵਰਗਾ ਪਿਆਰ, ਦੋ-ਪੱਖੀ ਹਾਕੀ ਫਿਰ ਤੋਂ ਸ਼ੁਰੂ ਹੋਣੀ ਚਾਹੀਦੀ : ਪਾਕਿ ਕੋਚ ਰੇਹਾਨ ਬੱਟ

08/03/2023 5:25:00 PM

ਨਵੀਂ ਦਿੱਲੀ, (ਭਾਸ਼ਾ)– ਆਪਣੇ ਖੇਡਣ ਦੇ ਦਿਨਾਂ ’ਚ ਭਾਰਤ ’ਚ ਕਾਫੀ ਪ੍ਰਸਿੱਧ ਰਹੇ ਪਾਕਿਸਤਾਨ ਹਾਕੀ ਦੇ ਸਾਬਕਾ ਸਟਾਰ ਫਾਰਵਰਡ ਤੇ ਮੌਜੂਦਾ ਕੋਚ ਰੇਹਾਨ ਬੱਟ ਦਾ ਕਹਿਣਾ ਹੈ ਕਿ ਦੁਨੀਆ ’ਚ ਸਭ ਤੋਂ ਵੱਧ ਮਜ਼ਾ ਉਸ ਨੇ ਭਾਰਤ ’ਚ ਹੀ ਖੇਡਣ ਆਇਆ ਹੈ, ਜਿੱਥੇ ਉਸ ਨੂੰ ਹਮੇਸ਼ਾ ਘਰ ਵਰਗਾ ਪਿਆਰ ਮਿਲਿਆ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਦੋਵੇਂ ਏਸ਼ੀਆਈ ਧਾਕੜਾਂ ਵਿਚਾਲੇ ਦੋ-ਪੱਖੀ ਹਾਕੀ ਬਹਾਲ ਕੀਤੀ ਜਾਵੇ। ਤਿੰਨ ਓਲੰਪਿਕ ਤੇ ਦੋ ਵਿਸ਼ਵ ਕੱਪ ਸਮੇਤ ਪਾਕਿਸਤਾਨ ਲਈ 274 ਕੌਮਾਂਤਰੀ ਮੈਚ ਖੇਡ ਚੁੱਕਾ ਰੇਹਾਨ ਚੇਨਈ ’ਚ ਏਸ਼ੀਆਈ ਚੈਂਪੀਅਨਸ ਟਰਾਫੀ ਲਈ ਆਈ ਪਾਕਿਸਤਾਨੀ ਟੀਮ ਦਾ ਕੋਚ ਹੈ।

ਭਾਰਤ ਤੇ ਪਾਕਿਸਤਾਨ ਵਿਚਾਲੇ ਟੂਰਨਾਮੈਂਟ ਦਾ ਬਹੁਚਰਚਿਤ ਮੁਕਾਬਲਾ 9 ਅਗਸਤ ਨੂੰ ਹੋਣਾ ਹੈ। ਰੇਹਾਨ ਨੇ ਕਿਹਾ, ‘‘ਮੈਂ ਸੁਣਿਆ ਹੈ ਕਿ ਭਾਰਤ-ਪਾਕਿਸਤਾਨ ਮੈਚ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ। ਇਸ ਮੈਚ ਦਾ ਜ਼ਬਰਦਸਤ ਕ੍ਰੇਜ਼ ਹੈ ਤੇ ਮੈਨੂੰ ਲੱਗਦਾ ਹੈ ਕਿ ਭਾਰਤ -ਪਾਕਿਸਤਾਨ ਹਾਕੀ ਦੀ ਇਸ ਪ੍ਰਸਿੱਧੀ ਦਾ ਫਾਇਦਾ ਚੁੱਕਣ ਲਈ ਦੋ-ਪੱਖੀ ਹਾਕੀ ਫਿਰ ਤੋਂ ਸ਼ੁਰੂ ਹੋਣੀ ਚਾਹੀਦੀ ਹੈ। ਸਪਾਂਸਰਾਂ, ਪ੍ਰਸਾਰਕਾਂ ਤੇ ਖਿਡਾਰੀਆਂ ਸਾਰਿਆਂ ਨੂੰ ਇਸ ਤੋਂ ਫਾਇਦਾ ਹੋਵੇਗਾ।’’

Tarsem Singh

This news is Content Editor Tarsem Singh