2028 ਓਲੰਪਿਕ ਦੀ ਮੇਜ਼ਬਾਨੀ ਦੀ ਦੌੜ 'ਚ ਲਾਸ ਐਂਜੀਲਿਸ, ਪੈਰਿਸ 2024 ਦੇ ਲਈ ਤਿਆਰ

08/01/2017 2:40:21 PM

ਲਾਸ ਐਂਜੀਲਿਸ— ਲਾਸ ਐਂਜੀਲਿਸ 2028 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦਾ ਦਾਅਵਾ ਕਰੇਗਾ ਜਿਸ ਨਾਲ 2024 ਖੇਡਾਂ ਦੀ ਮੇਜ਼ਬਾਨੀ ਦਾ ਪੈਰਿਸ ਦਾ ਰਸਤਾ ਸਾਫ ਹੋ ਗਿਆ ਹੈ। ਲਾਸ ਐਂਜੀਲਿਸ ਦੇ ਮੇਅਰ ਐਰਿਕ ਗਾਰਸੇਟੀ ਨੇ ਕਿਹਾ, ''ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਮਰੀਕਾ ਫਿਰ ਤੋਂ ਓਲੰਪਿਕ ਦੀ ਮੇਜ਼ਬਾਨੀ ਕਰੇਗਾ।''

ਉਨ੍ਹਾਂ ਕਿਹਾ, ''ਅਸੀਂ 2028 'ਚ ਖੇਡਾਂ ਨੂੰ ਫਿਰ ਲਾਸ ਐਂਜੀਲਿਸ ਲੈ ਕੇ ਆਵਾਂਗੇ।'' ਪੈਰਿਸ 2024 ਖੇਡਾਂ ਦੀ ਮੇਜ਼ਬਾਨੀ ਦੀ ਦੌੜ 'ਚ ਸਭ ਤੋਂ ਅੱਗੇ ਹੈ ਜਿੱਥੇ 1924 'ਚ ਵੀ ਓਲੰਪਿਕ ਹੋਏ ਸਨ। ਲਾਸ ਐਂਜੀਲਿਸ ਪਹਿਲੇ 2024 ਖੇਡਾਂ ਦੀ ਮੇਜ਼ਬਾਨੀ ਦੀ ਦੌੜ 'ਚ ਵੀ ਸੀ ਪਰ ਆਈ.ਓ.ਸੀ. ਦੇ ਅਧਿਕਾਰੀਆਂ ਦੀ ਗੱਲਬਾਤ ਦੇ ਬਾਅਦ ਉਹ ਚਾਰ ਸਾਲ ਹੋਰ ਇੰਤਜ਼ਾਰ ਦੇ ਲਈ ਤਿਆਰ ਹੋ ਗਿਆ ਹੈ।