ਬਰਫ ਨੇ ਲਪੇਟੇ 'ਚ ਲਈ ਲਾਡਸ ਕ੍ਰਿਕਟ ਗ੍ਰਾਊਂਡ, ICC ਨੇ ਸ਼ੇਅਰ ਕੀਤੀ ਤਸਵੀਰ

02/02/2019 4:43:09 PM

ਲੰਡਨ : ਇੰਗਲੈਂਡ ਵਿਚ ਇਨ੍ਹਾਂ ਦਿਨਾ ਕਾਫੀ ਠੰਡ ਪੈ ਰਹੀ ਹੈ। ਛੋਟੀਆਂ ਗਲੀਆਂ ਨੂੰ ਛੱਡੋ, ਖੇਡ ਦੇ ਮੈਦਾਨ ਤੱਕ ਬਰਫ ਦੀ ਚਾਦਰ ਨਾਲ ਢਕ ਗਏ ਹਨ। ਸ਼ੁੱਕਰਵਾਰ ਨੂੰ ਆਈ. ਸੀ. ਸੀ. ਨੇ ਲਾਡਸ ਕ੍ਰਿਕਟ ਗ੍ਰਾਊਂਡ ਦੀ ਤਸਵੀਰ ਆਪਣੇ ਟਵਿੱਟਰ ਹੈਂਡਲ ਅਕਾਊਂਟ 'ਤੇ ਪੋਸਟ ਕੀਤੀ। ਤਸਵੀਰ ਦੇ ਨਾਲ ਹੀ ਮਜ਼ਾਕੀਆ ਅੰਦਾਜ਼ ਵਿਚ ਕੈਪਸ਼ਨ ਵੀ ਦਿੱਤ- 'ਕੀ ਕੋਈ ਦਸ ਸਕਦਾ ਹੈ ਕਿ ਜੁਲਾਈ ਵਿਚ ਕਿਸ ਤਰ੍ਹਾਂ ਦਾ ਮੌਸਮ ਹੋਵੇਗਾ' ਦਰਅਸਲ ਜੁਲਾਈ ਵਿਚ ਹੀ ਲਾਡਸ ਵਿਚ ਵਿਸ਼ਵ ਕੱਪ ਫਾਈਨਲ ਹੋਣਾ ਹੈ। ਲਾਡਸ ਵਾਂਗ ਫੁੱਟਬਾਲ ਕਲੱਬ ਆਰਸੇਨਲ ਦੇ ਪ੍ਰੈਕਟਿਸ ਗ੍ਰਾਊਂਡ ਦਾ ਵੀ ਅਜਿਹਾ ਹੀ ਹਾਲ ਹੈ। ਗੋਲ ਪੋਸਟ ਤੋਂ ਇਲਾਵਾ ਕੁਝ ਵੀ ਦਿਸ ਨਹੀਂ ਰਿਹਾ ਹੈ।