ਇਨ੍ਹਾਂ ਅੰਕੜਿਆਂ ਨੂੰ ਦੇਖਦੇ ਹੋਏ ਅਸ਼ਵਿਨ-ਜਡੇਜਾ ਦੀ ਵਨਡੇ ''ਚ ਵਾਪਸੀ ਮੁਸ਼ਕਲ

11/28/2017 3:16:25 PM

ਨਵੀਂ ਦਿੱਲੀ (ਬਿਊਰੋ)— ਦੁਨੀਆ ਵਿਚ ਸਭ ਤੋਂ ਤੇਜ਼ 300 ਟੈਸਟ ਵਿਕਟਾਂ ਲੈ ਕੇ ਧਮਾਲ ਮਚਾਉਣ ਵਾਲੇ ਭਾਰਤੀ ਟੀਮ ਦੇ ਸਟਾਰ ਸਪਿਨ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੂੰ ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ ਲਈ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਨਾਲ ਰਵਿੰਦਰ ਜਡੇਜਾ ਵੀ ਟੀਮ ਵਿਚ ਸ਼ਾਮਲ ਨਹੀਂ ਹਨ। ਅਸ਼ਵਿਨ ਅਤੇ ਜਡੇਜਾ ਦੀ ਅਣਦੇਖੀ ਹਾਲਾਂਕਿ ਸਪੱਸ਼ਟ ਸੰਕੇਤ ਹਨ ਕਿ ਫਿਲਹਾਲ ਉਹ ਇਸ ਫਾਰਮੇਟ ਵਿਚ ਚੋਣਕਰਤਾਵਾਂ ਦੀ ਯੋਜਨਾ ਦਾ ਹਿੱਸਾ ਨਹੀਂ ਹਨ।

ਵਨਡੇ ਸੀਰੀਜ਼ ਦੀ ਟੀਮ 'ਚ ਜਗ੍ਹਾ ਨਹੀਂ ਮਿਲੀ
ਪ੍ਰਸਾਦ ਐਂਡ ਕੰਪਨੀ ਨੇ ਅਗਸਤ ਮਹੀਨੇ ਵਿਚ ਸ਼੍ਰੀਲੰਕਾ ਦੌਰੇ ਉੱਤੇ ਸੰਕੇਤ ਦਿੱਤਾ ਸੀ ਕਿ ਇਨ੍ਹਾਂ ਦੋਨਾਂ ਨੂੰ ਆਰਾਮ ਦਿੱਤਾ ਗਿਆ ਹੈ, ਪਰ ਇਸਦੇ ਬਾਅਦ ਆਸਟਰੇਲੀਆ ਅਤੇ ਨਿਊਜ਼ੀਲੈਂਡ ਖਿਲਾਫ ਵੀ ਇਨ੍ਹਾਂ ਦੋਨਾਂ ਨੂੰ ਪਹਿਲੀ ਪਸੰਦ ਦੇ ਤੌਰ ਉੱਤੇ ਟੀਮ ਵਿਚ ਨਹੀਂ ਚੁਣਿਆ ਗਿਆ। ਅਸ਼ਵਿਨ ਅਤੇ ਜਡੇਜਾ ਨੇ ਨਾਗਪੁਰ ਦੀ ਪਿੱਚ ਤੋਂ ਮਦਦ ਨਾ ਮਿਲਣ ਦੇ ਬਾਵਜੂਦ ਦੂਜੇ ਟੈਸਟ ਵਿਚ ਅੱਠ ਅਤੇ ਪੰਜ ਵਿਕਟਾਂ ਝਟਕਾਈਆਂ ਪਰ ਇਸਦੇ ਬਾਵਜੂਦ ਉਨ੍ਹਾਂ ਨੂੰ ਵਨਡੇ ਸੀਰੀਜ਼ ਦੀ ਟੀਮ ਵਿਚ ਜਗ੍ਹਾ ਨਹੀਂ ਮਿਲੀ। ਚੋਣਕਰਤਾਵਾਂ ਨੇ 2019 ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਵੇਖਦੇ ਹੋਏ ਅਸ਼ਵਿਨ ਅਤੇ ਜਡੇਜਾ ਨੂੰ ਆਪਣੀਆਂ ਯੋਜਨਾਵਾਂ ਦੇ ਬਾਰੇ ਵਿਚ ਦੱਸ ਦਿੱਤਾ ਹੈ। ਵਨਡੇ ਟੀਮ ਤੋਂ ਬਾਹਰ ਹੋਣ ਤੋਂ ਪਹਿਲਾਂ ਇਨ੍ਹਾਂ ਦੋਨਾਂ ਟੈਸਟ ਸਪੈਸ਼ਲਿਸਟ ਗੇਂਦਬਾਜ਼ਾਂ ਨੂੰ ਇਸ ਫਾਰਮੇਟ ਵਿਚ ਵਿਕਟਾਂ ਝਟਕਾਉਣ ਲਈ ਜੂਝਣਾ ਪਿਆ ਸੀ।

ਇਨ੍ਹਾਂ ਅੰਕੜਿਆਂ ਨੂੰ ਦੇਖਦੇ ਅਸ਼ਵਿਨ ਜਡੇਜਾ ਦੀ ਵਾਪਸੀ ਮੁਸ਼ਕਲ
ਕੁਲਦੀਪ ਅਤੇ ਚਾਹਲ ਕੋਹਲੀ ਵਰਗੇ ਹਮਲਾਵਰ ਕਪਤਾਨ ਲਈ ਵਿਕਟਾਂ ਹਾਸਲ ਕਰਨ ਦੇ ਬਿਹਤਰ ਵਿਕਲਪ ਸਾਬਤ ਹੁੰਦੇ ਹਨ। ਇਹ ਦੋਨੋਂ ਯੁਵਾ ਸਪਿਨਰ ਜੇਕਰ ਦੱਖਣ ਅਫਰੀਕਾ ਅਤੇ ਇਸਦੇ ਬਾਅਦ ਹੋਣ ਵਾਲੇ ਇੰਗਲੈਂਡ ਦੇ ਦੌਰੇ ਉੱਤੇ ਵਨਡੇ ਓਵਰਾਂ ਦੇ ਪ੍ਰਾਰੂਪ ਵਿਚ ਖ਼ਰਾਬ ਪ੍ਰਦਰਸ਼ਨ ਨਹੀਂ ਕਰਦੇ ਹਨ ਤਾਂ ਫਿਰ ਜਡੇਜਾ ਅਤੇ ਅਸ਼ਵਿਨ ਲਈ ਵਾਪਸੀ ਮੁਸ਼ਕਲ ਹੋਵੇਗੀ।

ਪਿਛਲੇ 10 ਵਨਡੇ ਮੈਚਾਂ 'ਚ ਜਡੇਜਾ ਅਸ਼ਵਿਨ ਦਾ ਪ੍ਰਦਰਸ਼ਨ-
1. ਜਡੇਜਾ 10 ਮੈਚ, 7 ਵਿਕਟਾਂ, ਇਕਾਨਮੀ ਰੇਟ 4.90
2. ਅਸ਼ਵਿਨ 10 ਮੈਚ, 10 ਵਿਕਟਾਂ, ਇਕਾਨਮੀ ਰੇਟ 4.91

3. ਚਾਹਲ 14 ਮੈਚ, 21 ਵਿਕਟਾਂ, ਇਕਾਨਮੀ ਰੇਟ 4.56
4. ਕੁਲਦੀਪ ਜਾਦਵ 12 ਮੈਚ, ਵਿਕਟਾਂ 19, ਇਕਾਨਮੀ ਰੇਟ 4.94