ਇਸ ਅੰਪਾਇਰ ਦੇ ਨਵੇਂ ਲੁਕ ਨੂੰ ਦੇਖ ਦਰਸ਼ਕ ਰਹਿ ਗਏ ਹੈਰਾਨ!

05/29/2017 12:24:01 PM

ਨਵੀਂ ਦਿੱਲੀ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਚੈਂਪੀਅਨਸ ਟਰਾਫੀ ਤੋਂ ਪਹਿਲਾਂ ਖੇਡੇ ਗਏ ਅਭਿਆਸ 'ਚ ਅੰਪਾਇਰਿੰਗ ਲਈ ਪਾਕਿਸਤਾਨ ਮੂਲ ਦੇ ਅਲੀਮ ਦਾਰ ਜਦੋਂ ਮੈਦਾਨ 'ਤੇ ਉਤਰੇ ਤਾਂ ਉਨ੍ਹਾਂ ਦੇ ਨਵੇਂ ਲੁਕ ਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ ਸੀ। ਆਮ ਤੌਰ 'ਤੇ ਕਲੀਨ ਸ਼ੇਵ ਰਹਿਣ ਵਾਲੇ ਅਲੀਂ ਦਾਰ ਦੀ ਦਾੜ੍ਹੀ ਕਾਫੀ ਵਧੀ ਹੋਈ ਹੈ। ਆਪਣੇ ਨਵੇਂ ਲੁਕ ਨੂੰ ਲੈ ਕੇ ਅਲੀਮ ਦਾਰ ਨੇ ਦੱਸਿਆ ਕਿ ਆਖਿਰ ਕਿਸ ਕੋਲੋ ਉਨ੍ਹਾਂ ਨੂੰ ਅਜਿਹੀ ਦਾੜ੍ਹੀ ਰੱਖਣ ਦੀ ਪ੍ਰੇਰਣਾ ਮਿਲੀ ਹੈ। ਦਾਰ ਕਿਹਾ, ''ਦੱਖਣੀ ਅਫਰੀਕੀ ਬੱਲੇਬਾਜ਼ ਹਾਸ਼ਿਮ ਅਮਲਾ ਨੇ ਮੈਨੂੰ ਇਸਲਾਮਿਕ ਨਿਯਮਾਂ ਮੁਤਾਬਕ ਦਾੜ੍ਹੀ ਰੱਖਣ ਨੂੰ ਕਿਹਾ ਸੀ।''

ਦੱਸ ਦਈਏ ਕਿ ਅਲੀਮ ਦਾਰ ਨੇ ਚੈਂਪੀਅਨਸ ਟਰਾਫੀ ਤੋਂ ਪਹਿਲਾਂ ਹੋਏ ਭਾਰਤ ਅਤੇ ਨਿਊਜ਼ੀਲੈਂਡ ਦੇ ਅਭਿਆਸ ਮੈਚ 'ਚ ਅੰਪਾਇਰਿੰਗ ਕੀਤੀ ਸੀ ਤੇ ਉਹ ਚੈਂਪੀਅਨਸ ਟਰਾਫੀ ਦੇ ਹੋਰ ਮੈਚਾਂ 'ਚ ਅੰਪਾਇਰਿੰਗ ਕਰਨਗੇ। ਮੈਚ 'ਚ ਉਨ੍ਹਾਂ ਦੀ ਲੁਕ ਨੂੰ ਦੇਖ ਕੇ ਦਰਸ਼ਕ ਹੈਰਾਨ ਰਹਿ ਗਏ ਸਨ। ਉਨ੍ਹਾਂ ਦੀ ਲੁਕ ਪੂਰੀ ਤਰ੍ਹਾਂ ਨਾਲ ਦੱਖਣੀ ਅਫਰੀਕਾ ਦੇ ਕ੍ਰਿਕਟਰ ਹਾਸ਼ਿਮ ਅਮਲਾ ਨਾਲ ਮਿਲਦੀ ਹੈ।