ਦੋਹਰਾ ਸੈਂਕੜਾ ਲਗਾਉਣ ਤੋਂ ਬਾਅਦ ਮਯੰਕ ਨੇ ਦੱਸਿਆ ਆਪਣੀ ਸਫਲਤਾ ਦਾ ਰਾਜ

10/04/2019 10:26:01 AM

ਸਪੋਰਸਟ ਡੈਸਕ— ਭਾਰਤ ਦੇ ਸਲਾਮੀ ਬੱਲੇਬਾਜ਼ ਮਯੰਕ ਅਗ੍ਰਵਾਲ ਨੇ ਆਪਣੇ ਦੋਹਰੇ ਸੈਂਕੜੇ ਬਾਰੇ ਕਿਹਾ ਕਿ ਲੰਬੀ ਦੂਰੀ ਦੀ ਦੌੜਾਂ ਅਤੇ ਲੰਬੇ ਬੱਲੇਬਾਜ਼ੀ ਸੈਸ਼ਨਾਂ ਨੇ ਉਸ ਨੂੰ ਘੰਟਿਆਂ ਤੱਕ ਕਰੀਜ਼ 'ਤੇ ਬੱਲੇਬਾਜ਼ੀ ਕਰਨ ਦੀ ਤਾਕਤ ਮਿਲੀ। ਭਾਰਤ 'ਚ ਆਪਣਾ ਪਹਿਲਾ ਟੈਸਟ ਖੇਡਦਿਆਂ ਅਗ੍ਰਵਾਲ ਨੇ 371 ਗੇਂਦਾਂ 'ਚ 215 ਦੌੜਾਂ ਬਣਾਈਆਂ। ਭਾਰਤ ਦੇ ਸਲਾਮੀ ਬੱਲੇਬਾਜ਼ ਮਯੰਕ ਅਗ੍ਰਵਾਲ ਨੇ ਆਪਣੇ ਦੋਹਰੇ ਸੈਂਕੜੇ ਬਾਰੇ ਕਿਹਾ ਕਿ ਲੰਬੀ ਦੂਰੀ ਦੀ ਦੌੜਾਂ ਅਤੇ ਲੰਬੇ ਬੱਲੇਬਾਜ਼ੀ ਸੈਸ਼ਨਾਂ ਨੇ ਉਸ ਨੂੰ ਘੰਟਿਆਂ ਤੱਕ ਕਰੀਜ਼ 'ਤੇ ਬੱਲੇਬਾਜ਼ੀ ਕਰਨ ਦੀ ਤਾਕਤ ਮਿਲੀ। ਭਾਰਤ 'ਚ ਆਪਣਾ ਪਹਿਲਾ ਟੈਸਟ ਖੇਡਦਿਆਂ ਅਗ੍ਰਵਾਲ ਨੇ 371 ਗੇਂਦਾਂ 'ਚ 215 ਦੌੜਾਂ ਬਣਾਈਆਂ।
ਉਸਨੇ ਕਿਹਾ, “ਲੰਬੀ ਦੂਰੀ ਦੀ ਦੌੜ ਨਾਲ ਮੈਨੂੰ ਮਦਦ ਮਿਲੀ। ਮੈਂ 2017-18 ਘਰੇਲੂ ਸੈਸ਼ਨਾਂ ਤੋਂ ਪਹਿਲਾਂ ਜਦ ਅਭਿਆਸ ਕਰਦੇ ਰਿਹਾ ਸੀ ਤਾਂ ਮੇਰੇ ਕੋਚ ਅਤੇ ਮੈਂ ਪੱਕਾ ਕੀਤਾ ਕਿ ਅਸੀਂ ਢਾਈ ਘੰਟੇ ਦੇ ਸੈਸ਼ਨ ਤੋਂ ਬਾਅਦ ਛੋਟੀ ਬ੍ਰੇਕ ਲੈ ਕੇ ਫਿਰ ਅਭਿਆਸ ਕਰਾਂਗੇ। ਮੈਂ ਉਸੇ ਤਰ੍ਹਾਂ ਤਿਆਰੀ ਕਰਦਾ ਹਾਂ। ਲੰਬੀ ਦੂਰੀ ਦੀ ਦੌੜ ਨਾਲ ਮੈਨੂੰ ਹੋਰ ਜ਼ਿਆਦਾ ਫਾਇਦਾ ਮਿਲਿਆ।"
ਜਦੋਂ ਇਹ ਪੁੱਛਿਆ ਕਿ ਪਹਿਲਾ ਸੈਂਕੜਾ ਪੂਰਾ ਕਰਨ ਤੋਂ ਬਾਅਦ ਦੂਜਾ ਸੈਂਕੜਾ ਜਲਦ ਪੂਰਾ ਕਰਨ ਦੇ ਪਿੱਛੇ ਕੀ ਇਰਾਦਾ ਸੀ,” ਉਸ ਨੇ ਕਿਹਾ, "ਇਕ ਸੈਂਕੜਾ ਪੂਰਾ ਹੋਣ ਤੋਂ ਬਾਅਦ ਰਾਹਤ ਮਹਿਸੂਸ ਹੋ ਰਹੀ ਸੀ। ਇਸ ਵਿਕਟ 'ਤੇ ਖੇਡਣ ਦੇ ਤਜਰਬੇ ਨਾਲ ਆਤਮਵਿਸ਼ਵਾਸ ਮਿਲਿਆ।" ਉਸ ਨੇ ਕਿਹਾ, "ਸਾਨੂੰ ਉਨ੍ਹਾਂ ਦੀ ਗੇਂਦਬਾਜ਼ੀ ਦਾ ਅਨੁਮਾਨ ਸੀ। ਇਕ ਵਾਰ ਮੇਰਾ ਵੱਡਾ ਸਕੋਰ ਬਣਨ ਤੋਂ ਬਾਅਦ ਅਸੀਂ ਤੈਅ ਕੀਤਾ ਕਿ ਗੇਂਦਬਾਜ਼ਾਂ 'ਤੇ ਫਿਰ ਦਬਾਅ ਬਣਾ ਕੇ ਖਰਾਬ ਗੇਂਦਾਂ ਨੂੰ ਨਸੀਹਤ ਦੇਣੀ ਚਾਹੀਦੀ ਹੈ।"

ਆਪਣੀ ਖੇਡ ਨੂੰ ਬਿਹਤਰ ਬਣਾਉਣ ਲਈ ਅਗ੍ਰਵਾਲ ਨੇ ਕਿਹਾ, "ਇਹ ਸਿਰਫ ਦੌੜਾਂ ਬਣਾਉਣ ਦੀ ਗੱਲ ਨਹੀਂ ਹੈ ਬਲਕਿ ਆਖਰੀ ਫੈਸਲੇ ਭਰੇ ਪਲਾਂ 'ਚ ਖੜੇ ਰਹਿਣ ਦੀ ਹੈ। ਜੇਕਰ ਤੁਸੀਂ ਅਜਿਹਾ ਕਰ ਸਕਦੇ ਹੋ ਤਾਂ ਇਸ ਤੋਂ ਵਧੀਆ ਹੋਰ ਕੁਝ ਨਹੀਂ ਸਕਦਾ।"