ਲਾਕਡਾਊਨ ''ਚ ਪ੍ਰਦਰਸ਼ਨ ਵਿਚ ਸੁਧਾਰ ਕਰਨ ਦਾ ਮੌਕਾ ਰਹੇਗਾ : ਸੁਨੀਲ

04/18/2020 2:09:43 AM

ਬੈਂਗਲੁਰੂ— ਕੋਰੋਨਾ ਵਾਇਰਸ ਕਾਰਣ ਦੇਸ਼ ਭਰ 'ਚ ਲਾਗੂ ਹੋਏ ਲਾਕਡਾਊਨ ਵਿਚਾਲੇ ਭਾਰਤੀ ਹਾਕੀ ਟੀਮ ਦੇ ਤਜਰਬੇਕਾਰ ਫਾਰਵਰਡ ਐੱਸ. ਵੀ. ਸੁਨੀਲ ਦਾ ਮੰਨਣਾ ਹੈ ਕਿ ਇਸ ਦੌਰਾਨ ਟੀਮ ਨੂੰ ਆਪਣਾ ਪ੍ਰਦਰਸ਼ਨ ਬਿਹਤਰ ਕਰਨ ਦਾ ਮੌਕਾ ਮਿਲੇਗਾ। ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਦੇਸ਼ ਭਰ ਵਿਚ ਖੇਡ ਗਤੀਵਿਧੀਆਂ ਠੱਪ ਪਈਆਂ ਹੋਈਆਂ ਹਨ ਤੇ ਇਸ ਦੌਰਾਨ ਖਿਡਾਰੀ ਆਪਣੇ ਘਰ ਜਾਂ ਟ੍ਰੇਨਿੰਗ ਸੈਂਟਰ 'ਤੇ ਰਹਿ ਕੇ ਟ੍ਰੇਨਿੰਗ ਕਰ ਰਹੇ ਹਨ। ਸੁਨੀਲ ਨੇ ਕਿਹਾ ਕਿ ਅਸੀਂ ਇੱਥੇ ਭਾਰਤੀ ਖੇਡ ਅਥਾਰਟੀ (ਸਾਈ) ਵਿਚ ਪਿਛਲੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਰਹਿ ਰਹੇ ਹਾਂ ਤੇ ਮੇਰੇ ਖਿਆਲ ਨਾਲ ਆਪਣੇ ਟੀਮ ਦੇ ਖਿਡਾਰੀਆਂ ਤੇ ਕੋਚਿੰਗ ਸਟਾਫ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ ਟੀਮ ਲਈ ਚੰਗਾ ਹੈ। ਅਸੀਂ ਇਸ ਦੌਰਾਨ ਆਪਣੇ ਪਿਛਲੇ ਪ੍ਰਦਰਸ਼ਨ ਦਾ ਵਿਸ਼ਲੇਸ਼ਣ ਕਰ ਰਹੇ ਹਾਂ ਕਿ ਮੈਨੂੰ ਭਰੋਸਾ ਕਿ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਇਹ ਸਾਡੇ ਪ੍ਰਦਰਸ਼ਨ 'ਚ ਸੁਧਾਰ ਵਿਚ ਮਦਦਗਾਰ ਸਾਬਤ ਹੋਵੇਗਾ। ਭਾਰਤੀ ਟੀਮ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀ ਹੈ, ਜਿਹੜੀਆਂ 2021 ਤਕ ਲਈ ਮੁਲਤਵੀ ਕੀਤੀਆਂ ਜਾ ਚੁੱਕੀਆਂ ਹਨ। ਐੱਫ. ਆਈ. ਐੱਚ. ਦੀ ਪ੍ਰੋ ਲੀਗ ਵੀ ਇਸ ਸਮੇਂ ਮੁਲਤਵੀ ਹੈ। ਓਲੰਪਿਕ ਮੁਲਤਵੀ ਹੋਣ ਸਮੇਂ ਭਾਰਤੀ ਟੀਮ ਬੈਂਗਲੁਰੂ ਸਥਿਤ ਸਾਈ ਸੈਂਟਰ 'ਚ ਕੋਰੋਨਾ ਦੇ ਮੱਦੇਨਜ਼ਰ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ। ਅਗਲੇ ਮਹੀਨੇ 31 ਸਾਲਾਂ ਦੇ ਹੋਣ ਜਾ ਰਹੇ ਸੁਨੀਲ ਨੇ ਕਿਹਾ ਕਿ ਸਾਨੂੰ ਲੱਗ ਰਿਹਾ ਸੀ ਕਿ ਲਾਕਡਾਊਨ ਦੀ ਮਿਆਦ ਵਧੇਗੀ ਤੇ ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਇਹ ਜ਼ਰੂਰੀ ਵੀ ਹੈ ਕਿਉਂਕਿ ਇਸ ਨਾਲ ਨਾ ਸਿਰਫ ਭਾਰਤ, ਸਗੋਂ ਪੂਰੀ ਦੁਨੀਆ ਨੂੰ ਖਤਰਾ ਹੈ।
ਸੁਨੀਲ ਆਪਣੀ ਪਤਨੀ ਤੇ ਪਰਿਵਾਰ ਤੋਂ ਸਿਰਫ 20 ਕਿਲੋਮੀਟਰ ਦੀ ਦੂਰੀ 'ਤੇ ਹੈ ਪਰ ਹਾਲਾਤ ਨੂੰ ਦੇਖਦੇ ਹੋਏ ਉਹ ਉਨ੍ਹਾਂ ਨਾਲ ਨਹੀਂ ਮਿਲ ਸਕਦਾ। ਸੁਨੀਲ ਨੇ ਕਿਹਾ ਜ਼ਿਆਦਾਤਰ ਖਿਡਾਰੀ ਆਪਣੇ ਪਰਿਵਾਰ ਨਾਲ ਰਹਿਣ ਚਾਹੁੰਦੇ ਹਨ ਤੇ ਮੇਰਾ ਘਰ ਦੇ ਨੇੜੇ ਹੋਣ ਦੇ ਬਾਵਜੂਦ ਮੈਂ ਤੇ ਮੇਰੀ ਪਤਨੀ ਨੇ ਤੈਅ ਕੀਤਾ ਹੈ ਕਿ ਪਰਿਵਾਰ ਦੀ ਭਲਾਈ ਲਈ ਅਸੀਂ ਫਿਲਹਾਲ ਵੱਖ ਹੀ ਰਹੀਏ ਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੀਏ। ਮੈਂ ਆਪਣੀ ਪਤਨੀ ਤੇ ਬੇਟੀ ਨੂੰ ਯਾਦ ਕਰਦਾ ਹਾਂ। ਕੋਰੋਨਾ ਦੇ ਖਤਰੇ 'ਤੇ ਉਸ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ 2010 ਤੇ 2018 ਵਿਸ਼ਵ ਕੱਪ ਤੋਂ ਪਹਿਲਾਂ ਮੈਂ ਜ਼ਖਮੀ ਹੋ ਗਿਆ ਸੀ ਤੇ ਦੋਵਾਂ ਹੀ ਮੌਕਿਆਂ 'ਤੇ ਟੂਰਨਾਮੈਂਟ ਨਹੀਂ ਖੇਡ ਸਕਿਆ ਸੀ ਪਰ ਜੇਕਰ ਮੈਂ ਇਸ ਹਾਲਾਤ ਨਾਲ ਇਸਦੀ ਤੁਲਨਾ ਕਰਾਂ ਤਾਂ ਮੈਂ ਕਾਫੀ ਲੱਕੀ ਸੀ, ਜਿਸ ਨੂੰ ਸਿਰਫ ਸੱਟ ਹੀ ਲੱਗੀ ਸੀ ਤੇ ਸਾਰੇ ਲੋਕ ਆਪਣਾ ਧਿਆਨ ਰੱਖਣ ਤੇ ਅਜਿਹੇ ਮੁਸ਼ਕਿਲ ਦੌਰ 'ਚ ਇਕਜੁੱਟ ਰਹਿਣ। ਇਹ ਸਮਾਂ ਜਲਦ ਹੀ ਬੀਤ ਜਾਵੇਗਾ।

Gurdeep Singh

This news is Content Editor Gurdeep Singh