ਲਾਕਡਾਊਨ 4.0 : ਹੁਣ ਖੁੱਲਣਗੇ ਕ੍ਰਿਕਟ ਸਟੇਡੀਅਮ, ਕੀ ਹੋ ਸਕੇਗਾ IPL

05/18/2020 2:31:27 AM

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਦੇ ਕਾਰਨ ਜਾਰੀ ਲਾਕਡਾਊਨ ਨੂੰ 31 ਮਈ ਤਕ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਲਾਕਡਾਊਨ 4 'ਚ ਕਿਹੜੀ ਛੂਟ ਮਿਲੇਗੀ ਤੇ ਕੀ ਬੰਦ ਰਹੇਗਾ ਇਸ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਨਵੀਂ ਗਾਈਡਲਾਈਨ ਜਾਰੀ ਕਰ ਦਿੱਤੀ ਹੈ। ਨਵੀਂ ਗਾਈਡਲਾਈਨ ਦੇ ਅਨੁਸਾਰ ਹੁਣ ਸਪੋਰਟਸ ਕੰਪਲੈਕਸ ਤੇ ਸਟੇਡੀਅਮ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਦੀ ਨਵੀਂ ਗਾਈਡਲਾਈਨ ਦੇ ਅਨੁਸਾਰ ਸਟੇਡੀਅਮ ਖੁੱਲੇਗਾ ਪਰ ਦਰਸ਼ਕਾਂ ਦੇ ਬਿਨਾਂ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕੀ ਦੁਨੀਆ ਦੀ ਸਭ ਤੋਂ ਅਮੀਰ ਟੀ-20 ਕ੍ਰਿਕਟ ਲੀਗ ਆਈ. ਪੀ. ਐੱਲ. ਦਾ ਰਸਤਾ ਸਾਫ ਹੋ ਗਿਆ। ਕੀ ਆਈ. ਪੀ. ਐੱਲ. ਬਿਨਾਂ ਦਰਸ਼ਕਾਂ ਦੇ ਕਰਵਾਇਆ ਜਾ ਸਕਦਾ ਹੈ। ਹਾਲਾਂਕਿ ਫਿਲਹਾਲ ਮਿਲ ਰਹੀ ਜਾਣਕਾਰੀ ਦੇ ਅਨੁਸਾਰ ਸਪੋਰਟਸ ਕੰਪਲੈਕਸ ਨੂੰ ਕੇਵਲ ਪ੍ਰੈਕਟਿਸ ਦੇ ਲਈ ਖੋਲ੍ਹਿਆ ਗਿਆ ਹੈ।


ਤੁਹਾਨੂੰ ਦੱਸ ਦੇਈਏ ਕਿ ਆਈ. ਪੀ. ਐੱਲ. ਦੇ 13ਵੇਂ ਸੀਜ਼ਨ ਨੂੰ ਫਿਲਹਾਲ ਬੀ. ਸੀ. ਸੀ. ਆਈ. ਨੇ ਕੋਰੋਨਾ ਮਹਾਮਾਰੀ ਦੇ ਚੱਲਦੇ ਮੁਲਤਵੀ ਕਰ ਦਿੱਤਾ ਹੈ ਪਰ ਬੋਰਡ ਨਵਾਂ ਸ਼ੈਡਪੂਲ ਤਿਆਰ ਕਰਨ 'ਤੇ ਵਿਚਾਰ ਕਰ ਰਿਹਾ ਹੈ। ਆਈ. ਪੀ. ਐੱਲ. 2020 ਦੇ ਰੱਦ ਹੋਣ ਦੀ ਸਥਿਤੀ 'ਚ 4,000 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਆਸਟਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਤੇ ਕੋਵਿਡ-19 ਮਹਾਮਾਰੀ ਦੇ ਕਾਰਨ ਸ਼ੱਕ ਦੇ ਬੱਦਲ ਮੰਡਰਾ ਰਹੇ ਹਨ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਇਸ ਟੂਰਨਾਮੈਂਟ ਨੂੰ 2022 ਤਕ ਮੁਲਤਵੀ ਕਰਨ 'ਤੇ ਵਿਚਾਰ ਕਰ ਸਕਦੀ ਹੈ। ਆਈ. ਸੀ. ਸੀ. ਦੇ ਬੋਰਡ ਮੈਂਬਰਾਂ ਦੀ 28 ਮਈ ਨੂੰ ਬੈਠਕ ਹੋਣ ਵਾਲੀ ਹੈ। ਬੋਰਡ ਦੇ ਇਸ ਮੈਂਬਰ ਨੇ ਕਿਹਾ ਕਿ ਆਈ. ਸੀ. ਸੀ. ਟੂਰਨਾਮੈਂਟ ਨੂੰ ਮੁਲਤਵੀ 'ਤੇ ਵਿਚਾਰ ਕਰ ਸਕਦੀ ਹੈ। ਬੋਰਡ ਦੇ ਇਸ ਮੈਂਬਰ ਦੇ ਅਨੁਸਾਰ ਕ੍ਰਿਕਟ ਆਸਟਰੇਲੀਆ (ਸੀ. ਏ.) ਵੀ ਇਸ ਪ੍ਰਸਤਾਵ ਦਾ ਸਮਰਥਨ ਕਰ ਸਕਦਾ ਹੈ। ਅਜਿਹੇ 'ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਕਰਵਾਉਣ ਦੇ ਆਸਾਰ ਵੱਧ ਗਏ ਹਨ।

Gurdeep Singh

This news is Content Editor Gurdeep Singh