ਲਾਕਡਾਊਨ : ਜ਼ਰੂਰਤਮੰਦ ਕ੍ਰਿਕਟਰਾਂ ਦੀ ਮਦਦ ਲਈ ਅੱਗੇ ਆਏ ਕਪਿਲ-ਗਾਵਸਕਰ

05/03/2020 2:35:14 AM

ਨਵੀਂ ਦਿੱਲੀ— ਸੁਨੀਲ ਗਾਵਸਕਰ ਤੇ ਕਪਿਲ ਦੇਵ ਵਰਗੇ ਦਿੱਗਜਾਂ ਨੇ ਭਾਰਤੀ ਕ੍ਰਿਕਟ ਸੰਘ (ਆਈ. ਸੀ. ਏ.) ਦੇ ਪੂਰੇ ਦੇਸ਼ 'ਚ ਲਾਕਡਾਊਨ ਦੇ ਵਿਚ ਕਰੀਬ 30 ਜ਼ਰੂਰਤਮੰਦ ਕ੍ਰਿਰਟਰਾਂ ਨੂੰ ਵਿੱਤੀ ਰੂਪ ਨਾਲ ਮਦਦ ਕਰਨ ਦੀ ਪਹਿਲ ਨੂੰ ਆਪਣਾ ਸਮਰਥਨ ਦਿੱਤਾ ਹੈ। ਆਈ. ਸੀ. ਏ. ਦੇ ਪ੍ਰਧਾਨ ਅਸ਼ੋਕ ਮਲਹੋਤਰਾ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੰਘ ਨੇ ਹੁਣ ਤਕ ਇਨ੍ਹਾਂ ਜ਼ਰੂਰਤਮੰਦ ਸਾਬਕਾ ਕ੍ਰਿਕਟਰਾਂ ਦੀ ਮਦਦ ਲਈ 39 ਲੱਖ ਰੁਪਏ ਇਕੱਠੇ ਕੀਤੇ ਹਨ। ਮਲਹੋਤਰਾ ਨੇ ਕਿਹਾ ਕਿ ਸੁਨੀਲ ਗਾਵਸਕਰ, ਕਪਿਲ ਦੇਵ, ਗੌਤਮ ਗੰਭੀਰ ਤੇ ਗੁੰਡੱਪਾ ਵਿਸ਼ਨਾਥ ਵਰਗੇ ਵੱਡੇ ਖਿਡਾਰੀ ਵੀ ਸਾਡੇ ਨਾਲ ਜੁੜ ਗਏ ਹਨ ਤੇ ਸਾਡੇ ਪਹਿਲ ਦੇ ਲਈ ਇਹ ਬਹੁਤ ਮਾਣ ਵਧਾਉਣ ਵਾਲਾ ਹੈ। ਗੁਜਰਾਤ ਦੇ ਇਕ ਕਾਰਪੋਰੇਟ ਨੇ ਵੀ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ।
ਪਤਾ ਲੱਗਿਆ ਹੈ ਕਿ ਗਾਵਸਕਰ, ਕਪਿਲ ਦੇਵ ਤੇ ਗੌਤਮ ਗੰਭੀਰ ਨੇ ਵੀ ਵਿੱਤੀ ਰੂਪ ਨਾਲ ਯੋਗਦਾਨ ਦਿੱਤਾ ਹੈ। ਮੁਹੰਮਦ ਅਜ਼ਹਰੂਦੀਨ ਨੇ ਵੀ ਇਸ ਹਫਤੇ ਦੇ ਸ਼ੁਰੂ 'ਚ ਵਿੱਤੀ ਸਹਿਯੋਗ ਦਾ ਵਾਅਦਾ ਕੀਤਾ ਸੀ। ਆਈ. ਸੀ. ਏ. 15 ਮਈ ਤਕ ਦਾਨ ਸਵੀਕਾਰ ਕਰਨਾ ਜਾਰੀ ਰੱਖੇਗੀ। ਜਿਸ ਤੋਂ ਬਾਅਦ ਉਹ ਹਰੇਕ ਖੇਤਰ (ਉੱਤਰ, ਪੂਰਵ, ਪੱਛਮ, ਦੱਖਣੀ ਤੇ ਮੱਧ) ਤੋਂ 5-6 ਕ੍ਰਿਕਟਾਂ ਨੂੰ ਚੁਣ ਕੇ ਸਹਾਇਤਾ ਕਰੇਗਾ।


Gurdeep Singh

Content Editor

Related News