ਵਾਰਨ ਨਾਲ ਬ੍ਰੇਕਅਪ ''ਤੇ ਬੋਲੀ ਲਿਜ਼ ਹਰਲੇ, ਹੁਣ ਸਿੰਗਲ ਸਟੇਟਸ ਕਰ ਰਹੀ ਹਾਂ ਪੰਸਦ

05/05/2018 11:41:52 AM

ਜਲੰਧਰ—ਮਸ਼ਹੂਰ ਹਾਲੀਵੁੱਡ ਫਿਲਮ ਅਭਿਨੇਤਰੀ ਤੇ ਬੀਚਵੇਅਰ ਕੰਪਨੀ ਦੀ ਮਾਲਕਣ ਲਿਜ਼ ਹਰਲੇ ਨੇ ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਸ਼ੇਨ ਵਾਰਨ ਨਾਲ ਆਪਣੇ ਸਬੰਧਾਂ 'ਤੇ ਨਵਾਂ ਖੁਲਾਸਾ ਕੀਤਾ ਹੈ। ਹਰਲੇ ਨੇ ਕਿਹਾ ਹੈ ਕਿ ਸ਼ੇਨ ਨਾਲ ਬ੍ਰੇਕਅਪ ਹੋਇਆਂ ਉਸ ਨੂੰ ਕਾਫੀ ਸਾਲ ਹੋ ਗਏ ਹਨ, ਅਜਿਹੀ ਹਾਲਤ 'ਚ ਉਹ ਹੁਣ ਆਪਣੇ ਸਿੰਗਲ ਸਟੇਟਸ ਦਾ ਪੂਰਾ ਮਜ਼ਾ ਲੈ ਰਹੀ ਹੈ। ਉਸ ਨੇ ਕਿਹਾ ਕਿ ਉਸ ਨੂੰ ਨਹੀਂ ਲੱਗਦਾ ਕਿ ਉਹ ਹੁਣ ਕਿਸੇ ਨੂੰ ਡੇਟ ਕਰੇਗੀ। 
ਦੱਸ ਦੇਈਏ ਕਿ ਸ਼ੇਨ ਵਾਰਨ ਨੇ ਲਿਜ਼ ਹਰਲੇ ਨਾਲ ਮੰਗਣੀ ਵੀ ਕੀਤੀ ਸੀ ਪਰ ਗੱਲ ਜਦੋਂ ਵਿਆਹ ਦੇ ਨੇੜੇ ਪਹੁੰਚੀ ਤਾਂ ਦੋਵਾਂ 'ਚ ਅਣਬਣ ਹੋ ਗਈ। 2013 'ਚ ਉਨ੍ਹਾਂ ਦਾ ਬ੍ਰੇਕਅਪ ਹੋ ਗਿਆ। 3 ਬੱਚਿਆਂ ਦੇ ਪਿਤਾ ਸ਼ੇਨ ਨੇ ਲਿਜ਼ ਨਾਲ ਆਪਣੇ ਰਿਸ਼ਤਿਆਂ 'ਤੇ ਗੱਲ ਕਰਦਿਆਂ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਦਾ ਰਿਸ਼ਤਾ ਅੱਗੇ ਨਹੀਂ ਵਧਿਆ ਤੇ ਇਸ ਦੇ ਪਿੱਛੇ ਇਕ ਕਾਰਨ ਉਸ ਦਾ ਆਸਟਰੇਲੀਅਨ ਹੋਣਾ ਵੀ ਸੀ। ਹਾਲਾਂਕਿ ਬੀਤੇ ਦਿਨੀਂ ਜਦੋਂ ਲਿਜ਼ ਦੇ ਭਤੀਜੇ 'ਤੇ ਕਿਸੇ ਨੇ ਹਮਲਾ ਕੀਤਾ ਸੀ ਤਾਂ ਸ਼ੇਨ ਨੇ ਲਿਜ਼ ਨਾਲ ਹਮਦਰਦੀ ਦਿਖਾਈ ਸੀ। ਇਸ ਤੋਂ ਬਾਅਦ ਚਰਚਾ ਸ਼ੁਰੂ ਹੋਈ ਸੀ ਕਿ ਦੋਵਾਂ ਦੇ ਸਬੰਧ ਹੁਣ ਠੀਕ ਹੋ ਰਹੇ ਹਨ।