ਲਿਵਰਪੂਲ ਦਾ ਸਟ੍ਰਾਈਕਰ ਸਾਲਾਹ ਮੁੜ ਕੋਰੋਨਾ ਪਾਜ਼ੇਟਿਵ

11/20/2020 3:29:17 AM

ਕਾਹਿਰਾ- ਲਿਵਰਪੂਲ ਦੇ ਸਟ੍ਰਾਈਕਰ ਮੁਹੰਮਦ ਸਾਲਾਹ ਦੇ ਕਲੱਬ ਦੇ ਅਗਲੇ ਪ੍ਰੀਮੀਅਰ ਲੀਗ ਮੁਕਾਬਲੇ 'ਚੋਂ ਬਾਹਰ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਉਹ ਦੂਜੀ ਵਾਰ ਕੋਰੋਨਾ ਪਾਜ਼ੇਵਿਟ ਪਾਇਆ ਗਿਆ ਹੈ। ਸਾਲਾਹ 'ਚ ਹਲਕੇ ਲੱਛਣ ਨਜ਼ਰ ਆ ਰਹੇ ਹਨ ਅਤੇ ਉਸ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਹੈ।
ਇਸ ਤੋਂ ਪਹਿਲਾਂ ਉਹ ਕਾਹਿਰਾ ਦੇ ਹੋਟਲ 'ਚ ਇਕਾਂਤਵਾਸ 'ਤੇ ਸੀ। ਸਾਲਾਹ ਅਫਰੀਕਾ ਕੱਪ ਆਫ ਨੇਸ਼ਨਸ ਕੁਆਲੀਫਾਇਰ 'ਚ ਟੋਗੋ ਖਿਲਾਫ ਮੈਚ ਦੀ ਪੂਰਵਲੀ ਸ਼ਾਮ ਸ਼ੁੱਕਰਵਾਰ ਨੂੰ ਪਹਿਲੀ ਵਾਰ ਪਾਜ਼ੇਟਿਵ ਪਾਇਆ ਗਿਆ ਸੀ।

Gurdeep Singh

This news is Content Editor Gurdeep Singh