ਲਿਵਰਪੂਲ ਨੇ ਮੈਨਚੈਸਟਰ ਯੂਨਾਈਟਿਡ ਨੂੰ 4-2 ਨਾਲ ਹਰਾਇਆ

05/14/2021 11:24:51 AM

ਮੈਨਚੈਸਟਰ— ਰਾਬਰਟੋ ਫਰਮਿਨੋ ਦੇ ਦੋ ਗੋਲ ਦੀ ਮਦਦ ਨਾਲ ਲੀਵਰਪੂਲ ਨੇ ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ’ਚ ਮੈਨਚੈਸਟਰ ਯੂਨਾਈਟਿਡ ਨੂੰ 4-2 ਨਾਲ ਹਰਾ ਕੇ ਚੈਂਪੀਅਨਸ ਲੀਗ ’ਚ ਜਗ੍ਹਾ ਬਣਾਉਣ ਦੀ ਆਪਣੀ ਉਮੀਦ ਜਗਾ ਦਿੱਤੀ। ਕਾਰਜਵਾਹਕ ਕਪਤਾਨ ਬਰੂਨੋ ਫ਼ਰਨਾਂਡਿਸ ਨੇ ਯੂਨਾਈਟਿਡ ਨੂੰ 10ਵੇਂ ਮਿੰਟ ’ਚ ਬੜ੍ਹਤ ਦਿਵਾ ਦਿੱਤੀ ਪਰ ਡਿਏਗੋ ਜੋਟਾ ਨੇ 34ਵੇਂ ਮਿੰਟ ’ਚ ਬਿਹਤਰੀਨ ਫ਼ਲਿਕ ਨਾਲ ਬਰਾਬਰੀ ਦਾ ਗੋਲ ਦਾਗ਼ ਦਿੱਤਾ। 

ਫ਼ਰਮਿਨੋ ਨੇ ਇਸ ਤੋਂ ਬਾਅਦ ਪਹਿਲੇ ਹਾਫ਼ ਦੇ ਇੰਜੁਰੀ ਟਾਈਮ ਤੇ ਫ਼ਿਰ ਦੂਜੇ ਹਾਫ਼ ਦੇ 72ਵੇਂ ਸਕਿੰਟ ’ਚ ਗੋਲ ਕਰਕੇ ਲਿਵਰਪੂਲ ਨੂੰ 3-1 ਨਾਲ ਬੜ੍ਹਤ ਦਿਵਾ ਦਿੱਤੀ। ਮਾਰਕਸ ਰਸ਼ਫ਼ੋਰਡ ਨੇ 68ਵੇਂ ਮਿੰਟ ’ਚ ਯੂਨਾਈਟਿਡ ਵੱਲੋਂ ਦੂਜਾ ਗੋਲ ਕੀਤਾ ਪਰ ਮੁਹੰਮਦ ਸਾਲੇਹ ਨੇ 90ਵੇਂ ਮਿੰਟ ’ਚਲ ਲਿਵਰਪੂਲ ਦਾ ਚੌਥਾ ਗੋਲ ਕਰਕੇ ਯੂਨਾਈਟਿਡ ਦੀ ਘਰੇਲੂ ਮੈਦਾਨ ’ਤੇ ਇਸ ਸੈਸ਼ਨ ’ਚ ਛੇਵੀਂ ਹਾਰ ਯਕੀਨੀ ਕੀਤੀ। ਇਸ ਜਿੱਤ ਨਾਲ ਲਿਵਰਪੂਲ ਦੇ 35 ਮੈਚਾਂ ’ਚ 60 ਅੰਕ ਹੋ ਗਏ ਹਨ ਤੇ ਚੌਥੇ ਸਥਾਨ ’ਤੇ ਕਾਬਜ ਚੇਲਸੀ ਤੋਂ ਇਹ ਚਾਰ ਅੰਕ ਪਿੱਛੇ ਹੈ। ਚੇਲਸੀ ਨੇ ਹਾਲਾਂਕਿ ਉਸ ਤੋਂ ਇਕ ਮੈਚ ਜ਼ਿਆਦਾ ਖੇਡਿਆ ਹੈ। ਯੂਨਾਈਟਿਡ ਦੇ 36 ਮੈਚ ’ਚ 70 ਅੰਕ ਹਨ ਤੇ ਉਹ ਦੂਜੇ ਸਥਾਨ ’ਤੇ ਹੈ।

Tarsem Singh

This news is Content Editor Tarsem Singh