ਵਿਲੀਅਮਸ ਦੇ ਘਰ ਆਇਆ ਨੰਨ੍ਹਾ ਮਹਿਮਾਨ, ਨਹੀਂ ਖੇਡ ਸਕਣਗੇ ਟੈਸਟ ਮੈਚ

02/10/2020 10:21:18 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਜਿੱਥੇ ਨਿਊਜ਼ੀਲੈਂਡ 'ਚ ਹੁਣ ਵਨ ਡੇ ਸੀਰੀਜ਼ ਖੇਡ ਰਹੀ ਹੈ ਤਾਂ ਉੱਥੇ ਹੀ ਜ਼ਿੰਬਾਬਵੇ ਦੀ ਟੀਮ ਬੰਗਲਾਦੇਸ਼ ਦੇ ਵਿਰੁੱਧ ਆਗਾਮੀ ਦਿਨਾਂ 'ਚ ਇਕਲੌਤਾ ਟੈਸਟ ਖੇਡੇਗੀ। ਇਸ ਮੈਚ 'ਚ ਜ਼ਿੰਬਾਬਵੇ ਦੇ ਕਪਤਾਨ ਸੀਨ ਵਿਲੀਅਮਸ ਨਹੀਂ ਖੇਡਣਗੇ। ਦਰਅਸਲ ਸੀਨ ਦੇ ਘਰ ਨੰਨ੍ਹਾ ਮਹਿਮਾਨ ਆਇਆ ਹੈ। ਇਸ ਕਾਰਨ ਉਸਦੀ ਜਗ੍ਹਾ ਮੱਧਕ੍ਰਮ ਬੱਲੇਬਾਜ਼ ਕ੍ਰੇਗ ਇਰਵਿਨ ਖੇਡਣਗੇ।
ਜ਼ਿੰਬਾਬਵੇ ਦੇ ਢਾਕਾ ਮੈਦਾਨ 'ਤੇ 14 ਫਰਵਰੀ ਨੂੰ ਸਭ ਤੋਂ ਪਹਿਲੇ 2 ਦਿਨਾਂ ਅਭਿਆਸ ਮੈਚ ਖੇਡੇਗੀ। ਇਸ ਤੋਂ ਬਾਅਦ 22 ਫਰਵਰੀ ਨੂੰ ਇਕਲੌਤਾ ਟੈਸਟ ਮੈਚ ਖੇਡਿਆ ਜਾਵੇਗਾ। ਸੀਨ ਇਸ ਤੋਂ ਬਾਅਦ ਹੋਣ ਵਾਲੀ ਮੈਚਾਂ ਦੀ ਵਨ ਡੇ ਸੀਰੀਜ਼ ਦੇ ਦੌਰਾਨ ਵਾਪਸੀ ਕਰ ਸਕਦੇ ਹਨ। ਇਸ ਤੋਂ ਪਹਿਲਾਂ ਜ਼ਿੰਬਾਬਵੇ ਦੇ ਕਾਈਲੇ ਜੇਰਵਿਸ ਤੇ ਟੇਨਡਾਈ ਚਟਾਰਾ ਪਹਿਲਾਂ ਹੀ ਜ਼ਖਮੀ ਹੋਣ ਦੇ ਕਾਰਨ ਟੀਮ 'ਚੋਂ ਬਾਹਰ ਹਨ।
ਜ਼ਿੰਬਾਬਵੇ ਦੀ ਟੈਸਟ ਟੀਮ— ਸਿਕੰਦਰ ਰਜਾ, ਰੇਗਿਸ ਚਕਵਾ (ਵਿਕਟਕੀਪਰ), ਕ੍ਰੇਗ ਅਰਵਿਨ (ਕਪਤਾਨ), ਕੇਵਿਨ ਕਸੁਜਾ, ਟਿਮਿਕੇਨ ਮਾਰੁਮਾ, ਪ੍ਰਿੰਸ ਮਸਵਾਉਰ, ਕ੍ਰਿਸਟੋਫਰ ਮੁਪੋਫੂ, ਬ੍ਰਾਇਨ ਮੁਦਿੰਗਨਯਾਮਾ, ਕਾਰਲ ਮੁੰਬਾ, ਨਿਟੋਟੇਨਡਾ ਮੁਤੋਮਬੋਡਜੀ, ਆਝੰਸਲੇ ਨਦਲੋਵੁ, ਵਿਕਟਰ ਨੇਯੁਜੀ, ਬ੍ਰੇਂਡਰ ਟੇਲਰ, ਡੋਨਾਲਡ ਟੇਲਰ, ਚਾਰਲਾਟੋਨ ਸ਼ੂਮਾ।


Garg

Reporter

Related News