ਇਸ ਦਿੱਗਜ ਫੁੱਟਬਾਲਰ ਨੇ ਅਜਰਨਟੀਨਾ ਦੇ ਇਕ ਹਸਪਤਾਲ ਨੂੰ ਦਾਨ ਕੀਤੇ 5 ਲੱਖ 40 ਹਜ਼ਾਰ ਡਾਲਰ

05/12/2020 3:34:46 PM

ਸਪੋਰਟਸ ਡੈਸਕ— ਸਪੇਨ ਦੇ ਫੁੱਟਬਾਲ ਕਲੱਬ ਬਾਰਸਿਲੋਨਾ ਦੇ ਕਪਤਾਨ ਅਤੇ ਅਰਜਨਟੀਨਾ ਦੀ ਰਾਸ਼ਟਰੀ ਟੀਮ ਲਈ ਖੇਡਣ ਵਾਲੇ ਸਟਾਰ ਖਿਡਾਰੀ ਲਿਓਨੇਲ ਮੇਸੀ ਨੇ ਕੋਰੋਨਾ ਵਾਇਰਸ ਖਿਲਾਫ ਲੜਾਈ ਲੜਨ ਲਈ ਆਪਣੇ ਦੇਸ਼ ਦੇ ਇਕ ਹਸਪਤਾਲ ਨੂੰ 5 ਲੱਖ ਯੂਰੋ ਦੀ ਮਦਦ ਦਿੱਤੀ ਹੈ। ਇਕ ਸਮਾਚਾਰ ਏਜੰਸੀ ਸਿੰਹੁਆ ਦੀ ਰਿਪੋਰਟ ਮੁਤਾਬਕ ਬਿਊਨਸ ਆਇਰਸ ਦੇ ਫਾਊਂਡੇਸ਼ਨ ਕਾਸਾ ਗਰਹਨ ਨੇ ਕਿਹਾ ਹੈ ਕਿ ਮੇਸੀ ਨੇ 540, 000 ਡਾਲਰ (ਤਕਰੀਬਨ ਚਾਰ ਕਰੋੜ ਰੁਪਏ) ਦੀ ਮਦਦ ਕੀਤੀ ਹੈ।

ਇਸ ਰਾਸ਼ੀ ਨਾਲ ਸਿਹਤ ਕਰਮਚਾਰੀਆਂ ਨੂੰ ਪੀ. ਪੀ. ਈ. ਕਿੱਟ ਅਤੇ ਕਈ ਪ੍ਰੋਟੈਕਟਿਵ ਚੀਜ਼ਾਂ ਉਪਲੱਬਧ ਕਰਾਉਣ ਲਈ ਦਾਨ ’ਚ ਦਿੱਤੀ ਹੈ। ਕਾਸਾ ਗਰਹਨ ਦੇ ਕਾਰਜਕਾਰੀ ਨਿਰਦੇਸ਼ਕ ਸਿਲਵਿਆ ਕਸਾਬ ਨੇ ਇਕ ਬਿਆਨ ’ਚ ਕਿਹਾ, ਅਸੀਂ ਆਪਣੇ ਵਰਕਫੋਰਸ ਦੀ ਇਸ ਮਾਨਤਾ ਲਈ ਬਹੁਤ ਅਹਿਸਾਨਮੰਦ ਹਾਂ, ਜਿਸ ਦੇ ਨਾਲ ਸਾਨੂੰ ਅਰਜਨਟੀਨਾ ਦੇ ਸਾਰਵਜਨਕ ਸਿਹਤ ਲਈ ਆਪਣੀ ਵਚਨਬੱਧਤਾ ਜਾਰੀ ਰੱਖਣ ਦੀ ਮਨਜ਼ੂਰੀ ਮਿਲੀ।

ਅਰਜਨਟੀਨਾ ਦੇ ਸਟਾਰ ਫੁੱਟਬਾਲਰ ਮੇਸੀ ਨੇ ਇਸ ਤੋਂ ਪਹਿਲਾਂ, ਕੋਰੋਨਾ ਵਾਇਰਸ ਨਾਲ ਲੜਨ ਲਈ ਬਾਰਸਿਲੋਨਾ ’ਚ ਇਕ ਹਸਪਤਾਲ ਨੂੰ 10 ਲੱਖ ਯੂਰੋ ਦਾਨ ’ਚ ਦਿੱਤੇ ਸਨ। ਮੇਸੀ ਨੇ ਇਹ ਰਾਸ਼ੀ ਹਸਪਤਾਲ ਕਲੀਨਿਕ ਅਤੇ ਜਨ ਹਸਪਤਾਲ ਨੂੰ ਦਿੱਤੇ ਸਨ, ਜਿਸ ਬਾਰੇ ਖੁੱਦ ਹਸਪਤਾਲ ਨੇ ਟਵਿਟਰ ’ਤੇ ਪੁਸ਼ਟੀ ਕੀਤੀ ਸੀ।

Davinder Singh

This news is Content Editor Davinder Singh