ਇਸ ਟੀਮ ਨਾਲ ਜੁੜੇ ਲਿਯੋਨਲ ਮੈਸੀ

03/26/2018 3:55:09 PM

ਮੈਡ੍ਰਿਡ (ਬਿਊਰੋ)— ਦਿੱਗਜ ਫੁੱਟਬਾਲ ਖਿਡਾਰੀ ਅਰਜਟੀਨਾ ਦੇ ਲਿਯੋਨਲ ਮੇਸੀ ਸਪੇਨ ਖਿਲਾਫ ਹੋਣ ਵਾਲੇ ਦੋਸਤਾਨਾ ਮੈਚ ਤੋਂ ਪਹਿਲਾਂ ਆਪਣੀ ਰਾਸ਼ਟਰੀ ਟੀਮ ਅਰਜਟੀਨਾ ਨਾਲ ਜੁੜ ਗਏ ਹਨ।ਹਾਲਾਂਕਿ ਉਹ, ਰੀਅਲ ਮੈਡ੍ਰਿਡ ਸਪੋਰਟਸ ਸਿਟੀ ਵਿਚ ਆਯੋਜਤ ਕੀਤੇ ਗਏ ਟੀਮ ਦੇ ਪਹਿਲੇ ਅਭਿਆਸ ਸੈਸ਼ਨ ਵਿਚ ਸ਼ਾਮਲ ਨਹੀਂ ਹੋ ਪਾਏ।

ਸਪੇਨ ਦੇ ਕਲੱਬ ਬਾਰਸੀਲੋਨਾ ਲਈ ਖੇਡਣ ਵਾਲੇ ਮੇਸੀ ਮਾਸਪੇਸ਼ੀਆਂ ਦੀਆਂ ਸਮੱਸਿਆਵਾਂ ਕਾਰਨ ਮੈਦਾਨ ਤੋਂ ਦੂਰ ਸਨ ਅਤੇ ਇਸ ਕਾਰਨ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਇਟਲੀ ਦੇ ਖਿਲਾਫ ਖੇਡੇ ਗਏ ਮੈਚ ਵਿਚ ਹਿੱਸਾ ਨਹੀਂ ਲਿਆ ਸੀ, ਜਿਸ ਵਿਚ ਅਰਜਟੀਨਾ ਨੇ 2-0 ਨਾਲ ਜਿੱਤ ਹਾਸਲ ਕੀਤੀ ਸੀ। ਕੋਚ ਜਾਰਜ ਸਾਂਪੋਲੀ ਦੀ ਟੀਮ ਮੰਗਲਵਾਰ ਨੂੰ ਵਾਂਡਾ ਮੇਟਰੋਪੋਲੀਟਿਨ ਸਟੇਡੀਅਮ ਵਿਚ ਸਪੇਨ ਖਿਲਾਫ ਉਤਰੇਗੀ। ਟੀਮ ਦੇ ਦੋ ਸਟਾਰ ਖਿਡਾਰੀ ਸਰਜੀਯੋ ਅਗਿਉਰੋ ਅਤੇ ਐਂਜੇਲ ਡੀ ਮਰੀਆ ਮੰਗਲਵਾਰ ਨੂੰ ਹੋਣ ਵਾਲੇ ਮੈਚ ਤੋਂ ਸੱਟ ਕਾਰਨ ਬਾਹਰ ਹੋ ਗਏ ਹਨ।