ਆਪਣੇ ਪਰਿਵਾਰ ਨਾਲ ਬੀਚ ''ਤੇ ਘੁੰਮਣ ਨਿਕਲੇ ਮੇਸੀ ਤੇ ਰੋਨਾਲਡ ਨੇ ਪਰਿਵਾਰ ਨਾਲ ਕੀਤਾ ਡਿਨਰ

07/17/2019 11:28:59 AM

ਸਪੋਰਟਸ ਡੈਸਕ— ਦੁਨੀਆ ਦੇ ਮਸ਼ਹੂਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਤੇ ਲਿਓਨਿਲ ਮੇਸੀ 2019-20 ਸੈਸ਼ਨ ਤੋਂ ਪਹਿਲਾਂ ਕੁਝ ਸਮਾਂ ਕੱਢ ਕੇ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾ ਰਹੇ ਹਨ। ਕੋਪਾ ਅਮਰੀਕਾ ਫੁੱਟਬਾਲ ਕੱਪ ਦੇ ਸੈਮੀਫਾਈਨਲ 'ਚ ਬ੍ਰਾਜ਼ੀਲ ਤੋਂ ਹਾਰ ਜਾਣ ਤੋਂ ਬਾਅਦ ਬਾਰਸੀਲੋਨਾ ਵਲੋਂ ਮੇਸੀ ਲੰਬੀ ਛੁੱਟੀ 'ਤੇ ਹੈ। 5 ਵਾਰ ਦੇ ਬੈਲੂਨ ਡੀ. ਓ. ਆਰ ਜੇਤੂ ਮੈਸੀ ਨੇ ਆਪਣੇ ਪਰਿਵਾਰ ਨਾਲ ਇੰਸਟਾਗ੍ਰਾਮ 'ਤੇ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਪਰਿਵਾਰ ਨਾਲ ਬੀਚ 'ਤੇ ਸਮਾਂ ਬਿਤਾ ਰਿਹਾ ਹੈ।

ਮੇਸੀ ਵਲੋਂ ਅਪਲੋਡ ਕੀਤੀ ਗਈ ਫੋਟੋ 'ਚ ਉਹ ਆਪਣੇ ਬੇਟਿਆਂ ਥਿਆਗੋ, ਸਿਰੋ ਤੇ ਮਾਟੇਓ ਤੇ ਪਤਨੀ ਐਂਟੋਨੇਲਾ ਰੋਕੋਜੋ ਨਾਲ ਜੀਪ ਚਲਾਉਂਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਮੇਸੀ ਨੇ 2 ਹੋਰ ਫੋਟੋਆਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚੋਂ ਇਕ 'ਚ ਉਹ ਆਪਣੇ ਪਰਿਵਾਰ ਨਾਲ ਸਮੁੰਦਰ ਦਾ ਅਨੰਦ ਲੈ ਰਿਹਾ ਹੈ ਜਦ ਕਿ ਦੂਜੀ ਫੋਟੋ ਵਿਚ ਪਤਨੀ ਨਾਲ ਪੋਜ਼ ਦਿੰਦਾ ਨਜ਼ਰ ਆਇਆ।  ਉਥੇ ਹੀ ਰੋਨਾਲਡੋ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਆਪਣੇ ਬੱਚਿਆਂ ਅਤੇ ਗਰਲਫ੍ਰੈਂਡ ਜਾਰਜੀਨਾ ਰੋਡ੍ਰਿਗਜ਼ ਨਾਲ ਇਕ ਰੈਸਟੋਰੈਂਟ ਵਿਚ ਖਾਣਾ ਖਾਂਦਿਆਂ ਦੀ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ ਅਤੇ ਨਾਲ ਹੀ ਕੈਪਸ਼ਨ ਦਿੱਤੀ ਹੈ, ''ਸਖਤ ਮਿਹਨਤ ਤੋਂ ਬਾਅਦ ਘਰ ਵਾਪਸ ਆਉਣਾ ਤੇ ਆਪਣੇ ਪਰਿਵਾਰ ਨਾਲ ਰਹਿਣਾ ਕਿੰਨਾ ਸ਼ਾਨਦਾਰ ਹੈ।'' ਹਾਲਾਂਕਿ ਪਰਿਵਾਰ ਨਾਲ ਸਮਾਂ ਬਿਤਾਉਣ ਤੋਂ ਬਾਅਦ ਰੋਨਾਲਡੋ ਇਕ ਵਾਰ ਫਿਰ ਪ੍ਰੀ-ਸੈਸ਼ਨ ਟ੍ਰੇਨਿੰਗ ਲਈ ਜੁਵੈਂਟਸ ਨਾਲ ਜੁੜ ਜਾਵੇਗਾ। ਜ਼ਿਕਰਯੋਗ ਹੈ ਕਿ ਰੋਨਾਲਡੋ ਦੇ 4 ਬੱਚੇ ਹਨ। ਉਸ ਦਾ ਸਭ ਤੋਂ ਵੱਡਾ ਬੇਟਾ ਕ੍ਰਿਸਟਿਆਨੋ ਰੋਨਲਾਡੋ ਜੂਨੀਅਰ ਹੈ, ਜਿਸ ਦਾ ਜਨਮ 2010 'ਚ ਹੋਇਆ ਸੀ। ਰੋਨਾਲਡੋ ਉਸ ਸਮੇਂ ਰੂਸੀ ਮਾਡਲ ਇਰੀਨਾ ਸ਼ੇਕ ਨੂੰ ਡੇਟ ਕਰ ਰਿਹਾ ਸੀ। ਹਾਲਾਂਕਿ ਰੋਨਾਲਡੋ ਨੇ ਬੱਚੀ ਦੀ ਜੈਵਿਕ ਮਾਂ ਦੀ ਪਛਾਣ ਨੂੰ ਉਜਾਗਰ ਨਹੀਂ ਕੀਤਾ। ਜੂਨ 2017 ਵਿਚ ਰੋਨਾਲਡੋ ਸਰੋਗੇਟ ਦੇ ਰਾਹੀਂ ਜੌੜੇ ਬੱਚਿਆਂ ਈਵਾ ਮਾਰੀਆ ਤੇ ਮੇਟੋ ਦਾ ਪਿਤਾ ਬਣਿਆ। ਕੁਝ ਮਹੀਨਿਆਂ ਬਾਅਦ ਰੋਡ੍ਰਿਗਜ਼ ਨੇ ਬੇਟੀ ਮਾਰਟਿਨਾ ਨੂੰ ਜਨਮ ਦਿੱਤਾ। ਭਵਿੱਖ ਵਿਚ ਉਸ ਦਾ ਪਰਿਵਾਰ ਹੋਰ ਵਧ ਸਕਦਾ ਹੈ ਕਿਉਂਕਿ ਰੋਨਾਲਡੋ ਨੇ ਕਿਹਾ ਹੈ ਕਿ ਉਹ 7 ਬੱਚੇ ਪੈਦਾ ਕਰਨਾ ਚਾਹੁੰਦਾ ਹੈ।