ਕੋਵਿਡ-19 ਖਿਲਾਫ ਲੜਾਈ ਟੈਸਟ ਮੈਚ ਦੀ ਦੂਜੀ ਪਾਰੀ ਦੀ ਤਰ੍ਹਾਂ : ਕੁੰਬਲੇ

05/09/2020 5:52:35 PM

ਬੈਂਗਲੁਰੂ : ਸਾਬਕਾ ਭਾਰਤੀ ਕਪਤਾਨ ਅਤੇ ਕੋਚ ਅਨਿਲ ਕੁੰਬਲੇ ਨੇ ਖਤਰਨਾਕ ਕੋਵਿਡ-19 ਮਹਾਮਾਰੀ ਖਿਲਾਫ ਲੜਾਈ ਦੀ ਤੁਲਨਾ ਦਿਲਚਸਪ ਟੈਸਟ ਮੈਚ ਦੀ ਦੂਜੀ ਪਾਰੀ ਨਾਲ ਕੀਤੀ ਜਿਸ ਵਿਚ ਲੋਕ ਥੋੜੀ ਵੀ ਢਿੱਲ ਨਹੀਂ ਛੱਡ ਸਕਦੇ। ਕੋਰੋਨਾ ਵਾਇਰਸ ਮਹਾਮਾਰੀ ਨਾਲ ਅਜੇ ਤਕ ਦੁਨੀਆ ਭਰ ਵਿਚ 2,76,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦਕਿ 40 ਲੱਖ ਤੋਂ ਜ਼ਿਆਦਾ ਲੋਕ ਇਸ ਦੀ ਲਪੇਟ 'ਚ ਹਨ।

ਇਸ ਮਹਾਮਾਰੀ ਕਾਰਨ ਪੂਰੀ ਦੁਨੀਆ ਵਿਚ ਪ੍ਰਤੀਯੋਗਿਤਾਵਾਂ ਰੱਦ ਜਾਂ ਮੁਲਤਵੀ ਹੋ ਚੁੱਕੀਆਂ ਹਨ, ਜਿਸ ਵਿਚ ਟੋਕੀਓ ਓਲੰਪਿਕ, ਯੂਰਪੀ ਫੁੱਟਬਾਲ ਚੈਂਪੀਅਨਸ਼ਿਪ ਅਤੇ ਇੰਡੀਅਨ ਪ੍ਰੀਮੀਅਰ ਲੀਗ ਸ਼ਾਮਲ ਹੈ। ਕੁੰਬਲੇ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਪੋਸਟ ਕਰ ਕਿਹਾ ਕਿ ਜੇਕਰ ਸਾਨੂੰ ਇਸ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਨਾ ਹੈ ਤਾਂ ਸਾਨੂੰ ਇਕਜੁੱਟ ਹੋਣਾ ਹੋਵੇਗਾ। ਇਹ ਇਕ ਟੈਸਟ ਮੈਚ ਦੀ ਤਰ੍ਹਾਂ ਹੈ। ਕ੍ਰਿਕਟ ਟੈਸਟ ਮੈਚ 5 ਦਿਨਾਂ ਦੇ ਹੁੰਦੇ ਹਨ ਪਰ ਇਹ ਲੰਬੇ ਸਮੇਂ ਤਕ ਚੱਲ ਰਿਹਾ ਹੈ।

ਉਸ ਨੇ ਕਿਹਾ ਕਿ ਟੈਸਟ ਮੈਚ ਹਰੇਕ ਟੀਮ ਦੇ ਲਈ 2-2 ਪਾਰੀਆਂ ਦੇ ਹੁੰਦੇ ਹਨ ਪਰ ਇਹ ਇਸ ਤੋਂ ਵੀ ਜ਼ਿਆਦਾ ਦਾ ਹੋ ਸਕਦਾ ਹੈ। ਇਸ ਲਈ ਹੌਸਲਾ ਰੱਖੋ ਕਿ ਅਸੀਂ ਪਹਿਲੀ ਪਾਰੀ ਵਿਚਥੋੜੀ ਬੜ੍ਹਤ ਲੈ ਲਈ ਹੈ ਕਿਉਂਕਿ ਦੂਜੀ ਪਾਰੀ ਹੋਰ ਵੀ ਮੁਸ਼ਕਿਲ ਹੋ ਸਕਦਾ ਹੈ। ਕੁੰਬਲੇ ਨੇ ਨਾਲ ਹੀ ਕਿਹਾ ਕਿ ਸਾਨੂੰ ਲੜਾਈ ਨੂੰ ਜਿੱਤਣਾ ਹੋਵੇਗਾ, ਇਹ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ 'ਤੇ ਨਹੀਂ ਜਿੱਤੀ ਜਾ ਸਕਦੀ। ਸਾਨੂੰ ਇਸ ਨੂੰ ਚਿੱਤ ਕਰ ਕੇ ਹਰਾਉਣਾ ਹੋਵੇਗਾ। ਇਸ ਸਾਬਕਾ ਲੈਗ ਸਪਿਨਰ ਨੇ ਨਾਲ ਹੀ ਸਿਹਤ ਕਰਚਾਰੀਆਂਅਤੇ ਹੋਰ ਕੋਰੋਨਾ ਵਾਰੀਅਰਜ਼ ਦਾ ਧੰਨਵਾਦ ਕੀਤਾ ਜੋ ਕੰਮ ਕਰ ਰਹੇ ਹਨ, ਜਿਸ ਨਾਲ ਲੋਕ ਘਰਾਂ ਵਿਚ ਸੁਰੱਖਿਅਤ ਰਹਿ ਸਕਣ। 

Ranjit

This news is Content Editor Ranjit