ਕੈਂਸਰ ਨਾਲ ਜੂਝਣ ''ਤੇ ਜ਼ਿੰਦਗੀ ਪ੍ਰਤੀ ਨਜ਼ਰੀਆ ਬਦਲ ਗਿਆ : ਹੈਡਲੀ

02/28/2020 11:12:22 PM

ਕ੍ਰਾਈਸਟਚਰਚ- ਨਿਊਜ਼ੀਲੈਂਡ ਦੇ ਆਪਣੇ ਜ਼ਮਾਨੇ ਦੇ ਧਾਕੜ ਕ੍ਰਿਕਟਰ ਰਿਚਰਡ ਹੈਡਲੀ ਨੇ ਕਿਹਾ ਕਿ ਦੋ ਸਾਲ ਤਕ ਕੈਂਸਰ ਨਾਲ ਜੂਝਣ ਤੋਂ ਬਾਅਦ ਉਸਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਬਦਲ ਗਿਆ ਹੈ। ਹੈਡਲੀ ਨੂੰ ਜੂਨ 2018 ਦੇ ਅੰਤ ਵਿਚ ਕੈਂਸਰ ਹੋਇਆ ਸੀ। ਇਸ ਦੇ ਇਕ ਮਹੀਨੇ ਬਾਅਦ ਉਸ ਨੂੰ ਟਿਊਮਰ ਹਟਾਉਣ ਲਈ ਆਪ੍ਰੇਸ਼ਨ ਕਰਵਾਉਣਾ ਪਿਆ। ਇਸ ਤੋਂ ਬਾਅਦ ਨਾਮਾਰਦ ਬੀਮਾਰੀ ਕੈਂਸਰ ਲਈ ਉਸਦਾ ਫਿਰ ਤੋਂ ਆਪ੍ਰੇਸ਼ਨ ਕੀਤਾ ਗਿਆ ਸੀ। ਹੈਡਲੀ ਨੇ ਕਿਹਾ ਕਿ ਇਸ ਨਾਲ ਮੇਰਾ ਜ਼ਿੰਦਗੀ ਪ੍ਰਤੀ ਨਜ਼ਰੀਆ ਬਦਲ ਗਿਆ ਕਿਉਂਕਿ ਮੈਨੂੰ ਕਦੇ ਇਸ ਤਰ੍ਹਾਂ ਦੇ ਲੱਛਣ ਨਜ਼ਰ ਨਹੀਂ ਆਏ ਸਨ। ਸਭ ਕੁਝ ਅਚਾਨਕ ਹੀ ਹੋਇਆ, ਜਦੋਂ ਨਿਯਮਤ ਕੋਲੋਨੋਸਕੋਪੀ ਨਾਲ ਇਸ ਸਮੱਸਿਆ ਦਾ ਪਤਾ ਲੱਗਾ। ਮੇਰੇ ਸਾਹਮਣੇ ਜ਼ਿੰਦਗੀ ਦੀ ਸਭ ਤੋਂ ਵੱਡੀ ਚੁਣੌਤੀ ਸੀ ਕਿਉਂਕਿ ਸਥਿਤੀਆਂ ਮੇਰੇ ਅਨੁਕੂਲ ਨਹੀਂ ਸਨ। ਆਲ ਟਾਈਮ ਸਰਵਸ੍ਰੇਸ਼ਠ ਤੇਜ਼ ਗੇਂਦਬਾਜ਼ਾਂ 'ਚੋਂ ਇਕ ਹੈਡਲੀ ਨੇ ਕਿਹਾ ਕਿ ਅਗਲੇ 5 ਸਾਲ ਉਸਦੇ ਲਈ ਕਾਫੀ ਮਹੱਤਵਪੂਰਨ ਹਨ। ਹੈਡਲੀ ਨੇ ਕਿਹਾ, ''ਦੋ ਸਾਲ ਬੀਤ ਚੁੱਕੇ ਹਨ ਤੇ ਮੈਨੂੰ ਅਗਲੇ ਤਿੰਨ ਸਾਲ ਗੁਜ਼ਾਰਨੇ ਹਨ। ਕੱਲ ਹੋ ਸਕਦਾ ਹੈ ਕਿ ਮੇਰੇ ਅੰਦਰ (ਬੀਮਾਰੀ ਦੇ) ਲੱਛਣ ਦਿਸ ਜਾਣ।''

 

Gurdeep Singh

This news is Content Editor Gurdeep Singh