ਮੇਸੀ ਤੇ ਸਾਲਾਹ ਨੂੰ ਪਿੱਛੇ ਛੱਡ ਲੇਵਾਂਡੋਵਸਕੀ ਨੇ ਜਿੱਤਿਆ ਫੀਫਾ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਪੁਰਸਕਾਰ

01/18/2022 7:59:28 PM

ਜਿਊਰਿਖ- ਬਾਏਰਨ ਮਿਊਨਿਖ ਦੇ ਫਾਰਵਰਡ ਰੌਬਰਟ ਲੇਵਾਂਡੋਵਸਕੀ ਇਕ ਵਾਰ ਫਿਰ ਦੁਨੀਆ ਦੇ ਸਰਵਸ੍ਰੇਸ਼ਠ ਪੁਰਸ਼ ਫੁੱਟਬਾਲਰ ਚੁਣੇ ਗਏ ਹਨ, ਜਿਨ੍ਹਾਂ ਨੇ ਲਿਓਨੇਲ ਮੇਸੀ ਤੇ ਮੁਹੰਮਦ ਸਾਲਾਹ ਵਰਗੇ ਸਿਤਾਰਿਆਂ ਨੂੰ ਪਿੱਛੇ ਛੱਡ ਦਿੱਤਾ। ਪਿਛਲੇ ਮਹੀਨੇ ਮੇਸੀ ਨੇ ਉਨ੍ਹਾਂ ਨੂੰ ਪਿੱਛੇ ਛੱਡ ਕੇ ਬਲੋਨ ਡੀ ਤੇ ਪੁਰਸਕਾਰ ਜਿੱਤਿਆ ਸੀ। ਅਰਜਨਟੀਨਾ ਨੂੰ 2021 ਕੋਪਾ ਅਮਰੀਕਾ ਖਿਤਾਬ ਦਿਵਾਉਣ ਵਾਲੇ ਮੇਸੀ ਫੀਫਾ ਦੇ ਸਰਵਸ੍ਰੇਸ਼ਠ ਫੁੱਟਬਾਲਰ ਦੀ ਦੌੜ ਵਿਚ ਦੂਜੇ ਤੇ ਲਿਵਰਪੂਲ ਦੇ ਸਾਲਾਹ ਤੀਜੇ ਸਥਾਨ 'ਤੇ ਰਹੇ।


ਲੇਵਾਂਡੋਵਸਕੀ ਨੇ ਮਿਊਨਿਖ ਨਾਲ ਵੀਡੀਓ ਲਿੰਕ ਦੇ ਰਾਹੀ ਕਿਹਾ ਕਿ ਇਹ ਪੁਰਸਕਾਰ ਜਿੱਤ ਕੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਕਲੱਬ ਅਧਿਕਾਰੀਆਂ ਨੇ ਉਨ੍ਹਾਂ ਨੂੰ ਆਨਲਾਈਨ ਟਰਾਫੀ ਭੇਟ ਕੀਤੀ। ਲੇਵਾਂਡੋਵਸਕੀ  200 ਤੋਂ ਜ਼ਿਆਦਾ ਦੇਸ਼ਾਂ ਦੇ ਰਾਸ਼ਟਰੀ ਟੀਮ ਕਪਤਾਨਾਂ ਤੇ ਕੋਚਾਂ ਦੇ ਨਾਲ ਚੋਣਵੇਂ ਮੀਡੀਆ ਦੀ ਪਹਿਲੀ ਪਸੰਦ ਸੀ। ਮੇਸੀ ਨੂੰ ਦੁਨੀਆ ਭਰ ਦੇ ਪ੍ਰਸ਼ੰਸਕਾਂ ਵਲੋਂ ਪੋਲੈਂਡ ਦੇ ਕਪਤਾਨ ਤੋਂ ਦੁਗੱਣੇ ਤੋਂ ਵੀ ਜ਼ਿਆਦਾ ਵੋਟ ਮਿਲੇ। ਤਿੰਨਾਂ ਉਮੀਦਵਾਰਾਂ ਨੇ ਵੀ ਆਪਣੀ-ਆਪਣੀ ਟੀਮ ਦੇ ਕਪਤਾਨ ਦੇ ਤੌਰ 'ਤੇ ਵੋਟ ਪਾਏ।


ਲੇਵਾਂਡੋਵਸਕੀ ਨੇ ਮੇਸੀ ਨੂੰ ਦੂਜੇ ਨੰਬਰ 'ਤੇ ਰੱਖਿਆ ਜਦਕਿ ਸਾਲਾਹ ਨੇ ਆਪਣੇ ਚੋਟੀ ਤਿੰਨ ਵਿਚੋਂ ਦੋਵਾਂ ਨੂੰ ਰੱਖਿਆ। ਮੇਸੀ ਨੇ ਚੋਟੀ ਤਿੰਨ ਵਿਚ ਨੇਮਾਰ ਤੇ ਕਾਈਲਾਨ ਐਮਬਾਪੇ ਨੂੰ ਰੱਖਿਆ ਜੋ ਹੁਣ ਪੈਰਿਸ ਸੇਂਟ-ਜਰਮਨ ਵਿਚ ਉਸਦੇ ਨਾਲ ਖੇਡਦਾ ਹੈ। ਲੇਵਾਂਡੋਵਸਕੀ ਨੇ 2020-21 ਸੈਸ਼ਨ ਵਿਚ ਬਾਇਰਨ ਨੂੰ ਖਿਤਾਬ ਦਿਵਾਉਣ ਦੇ ਨਾਲ ਬੁੰਡੇਸਿਲਗਾ ਵਿਚ ਰਿਕਾਰਡ 41 ਗੋਲ ਕੀਤੇ। ਉਨ੍ਹਾਂ ਨੇ 2021 ਵਿਚੋਂ 43 ਗੋਲ ਕਰਕੇ ਗਰਡ ਮਿਯੂਲਰ ਦੇ ਦੋਵੇਂ ਰਿਕਾਰਡ ਤੋੜੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕੁਝ ਸਾਲ ਪਹਿਲਾਂ ਤੁਸੀਂ ਮੇਰੇ ਕੋਲੋ ਪੁੱਛਦੇ ਕਿ ਕੀ ਇਹ ਸੰਭਵ ਹੈ ਤਾਂ ਮੈਂ ਕਹਿੰਦਾ ਕਿ ਨਹੀਂ। ਬੁੰਡੇਸਿਲਗਾ ਵਿਚ ਇੰਨੇ ਗੇਲ ਕਰਨਾ ਅਸੰਭਵ ਹੈ। ਮਹਿਲਾ ਵਰਗ ਵਿਚ ਬਲੋਨ ਡਿ ਤੇ ਜੇਤੂ ਅਲੈਕਸੀਆ ਪੁਤਾਲੇਸ ਨੂੰ ਹੀ ਇਸ ਪੁਰਸਕਾਰ ਦੇ ਲਈ ਚੁਣਿਆ ਗਿਆ। ਉਹ ਬਾਰਸੀਲੋਨਾ ਦੀ ਕਪਤਾਨ ਸੀ, ਜਿਸ ਨੇ ਪਹਿਲੀ ਮਹਿਲਾ ਚੈਂਪੀਅਨਸ ਲੀਗ ਜਿੱਤੀ। ਚੇਲਸੀ ਦੀ ਸੈਮ ਕੇਰ ਦੂਜੇ ਸਥਾਨ 'ਤੇ ਰਹੀ ਜਦਕਿ ਬਾਰਸੀਲੋਨਾ ਦੀ ਜੇਨਿਫਰ ਹਰਮੋਸੋ ਤੀਜੇ ਸਥਾਨ 'ਤੇ ਰਹੀ। ਕੋਚਿੰਗ ਦੇ ਦੋਵੇਂ ਪੁਰਸਕਾਰ ਚੇਲਸੀ ਦੇ ਨਾਂ ਰਹੇ। ਥਾਮਸ ਟਚੇਲ ਨੂੰ ਸਰਵਸ੍ਰੇਸ਼ਠ ਪੁਰਸ਼ ਕੋਚ ਤੇ ਐਮਾ ਹਾਏਸ ਨੂੰ ਸਰਵਸ੍ਰੇਸ਼ਠ ਮਹਿਲਾ ਕੋਚ ਚੁਣਿਆ ਗਿਆ। 


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh