ਲੀਸਟਰ ਨੇ ਮਾਨਚੈਸਟਰ ਯੂਨਾਈਟ ਨੂੰ ਕੀਤਾ ਬਾਹਰ, ਚੇਲਸੀ ਵੀ ਸੈਮੀਫਾਈਨਲ ''ਚ

03/22/2021 8:29:56 PM

ਲੰਡਨ– ਲੀਸਟਰ ਸਿਟੀ ਨੇ ਐੱਫ. ਏ. ਕੱਪ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਮਾਨਚੈਸਟਰ ਯੂਨਾਈਟਿਡ ਨੂੰ 3-1 ਨਾਲ ਹਰਾਇਆ ਜਦਕਿ ਚੇਲਸੀ ਨੇ ਸ਼ੈਫੀਲਡ ਯੂਨਾਈਟਿਡ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਮਾਨਚੈਸਟਰ ਯੂਨਾਈਟਿਡ ਪਿਛਲੇ ਚਾਰ ਸਾਲ ਤੋਂ ਕੋਈ ਖਿਤਾਬ ਨਹੀਂ ਜਿੱਤ ਸਕਿਆ ਹੈ ਤੇ ਉਸ ਦੀਆਂ ਉਮੀਦਾਂ ਸਿਰਫ ਯੂਰੋਪਾ ਲੀਗ ਵਿਚ ਬਚੀਆਂ ਹੋਈਆਂ ਹਨ।

ਇਹ ਖ਼ਬਰ ਪੜ੍ਹੋ- ਲੋਕ ਸਭਾ 'ਚ ਐੱਨ .ਸੀ. ਟੀ. ਬਿੱਲ ਪਾਸ ਹੋਣ ਤੋਂ ਬਾਅਦ ਬੋਲੇ ਕੇਜਰੀਵਾਲ


ਪ੍ਰੀਮੀਅਰ ਲੀਗ ਵਿਚ ਯੂਨਾਈਟਿਡ ਭਾਵੇਂ ਹੀ ਦੂਜੇ ਨੰਬਰ ’ਤੇ ਹੈ ਪਰ ਉਹ ਮਾਨਚੈਸਟਰ ਸਿਟੀ ਤੋਂ 14 ਅੰਕ ਪਿੱਛੇ ਹੈ। ਅਜਿਹੇ ਵਿਚ ਉਸਦੇ ਕੋਲ ਚੈਂਪੀਅਨਸ ਲੀਗ ਲਈ ਕੁਆਲੀਫਾਈ ਕਰਨਾ ਹੀ ਬਹੁਤ ਵੱਡੀ ਉਪਲੱਬਧੀ ਹੋਵੇਗੀ। ਲੀਸਟਰ ਉਸ ਤੋਂ ਸਿਰਫ ਇਕ ਅੰਕ ਪਿੱਛੇ ਤੀਜੇ ਸਥਾਨ ’ਤੇ ਹੈ। ਲੀਸਟਰ ਵਲੋਂ ਐੱਫ. ਏ. ਕੱਪ ਕੁਆਰਟਰ ਫਾਈਨਲ ਵਿਚ ਕੇਲਚੀ ਇਹਨਾਚੋ ਨੇ ਦੋ ਗੋਲ ਕੀਤੇ ਜਦਕਿ ਯੂਰੀ ਟੇਲਮੇਂਸ ਨੇ ਇਕ ਗੋਲ ਕੀਤਾ।
ਯੂਨਾਈਟਿਡ ਵਲੋਂ ਇਕਲੌਤਾ ਗੋਲ ਮੈਸਨ ਗ੍ਰੀਨਵੁਡ ਨੇ ਕੀਤਾ। ਚੇਲਸੀ ਨੇ ਸ਼ੈਫੀਲਡ ਵਿਰੁੱਧ ਓਲੀਵਰ ਨਾਰਵੁਡ ਦੇ 24ਵੇਂ ਮਿੰਟ ਵਿਚ ਕੀਤੇ ਗਏ ਆਤਮਘਾਤੀ ਗੋਲ ਨਾਲ ਬੜ੍ਹਤ ਬਣਾਈ ਜਦਕਿ ਹਕੀਮ ਜਿਯੇਚ ਨੇ ਦੂਜੇ ਹਾਫ ਦੇ ਇੰਜਰੀ ਟਾਈਮ ਵਿਚ ਗੋਲ ਕਰਕੇ ਉਸਦੀ ਜਿੱਤ ਪੱਕੀ ਕੀਤੀ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh