ਲੀਸੇਸਟਰ ਨੇ ਵੇਸਟ ਹੈਮ ਨੂੰ ਹਰਾਇਆ, ਮੈਨਚੇਸਟਰ ਯੂਨਾਈਟਿਡ ਟਾਪ 4 'ਚ ਜਗ੍ਹਾ ਬਣਾਉਣ ਦੇ ਕਰੀਬ

12/29/2019 1:37:37 PM

ਸਪੋਰਟਸ ਡੈਸਕ— ਲੀਸੇਸਟਰ ਨੇ ਇੰਗਲਿਸ਼ ਪ੍ਰੀਮੀਅਰ ਲੀਗ 'ਚ ਵੈਸਟ ਹੈਮ ਨੂੰ 2-1 ਨਾਲ ਹਰਾਇਆ ਜਦੋਂ ਕਿ ਮੈਨਚੇਸਟਰ ਯੂਨਾਈਟਿਡ ਵੀ ਬਰਨਲੇ ਨੂੰ 2-0 ਨਾਲ ਹਰਾ ਕੇ ਟਾਪ 4 'ਚ ਜਗ੍ਹਾ ਬਣਾਉਣ ਦੇ ਕਰੀਬ ਪਹੁੰਚ ਗਿਆ ਹੈ। ਐਂਥਨੀ ਮਾਰਸ਼ਲ ਅਤੇ ਮਾਰਕਸ ਰਸ਼ਫੋਰਡ ਦੇ ਗੋਲ ਨਾਲ ਯੂਨਾਈਟਿਡ ਸ਼ਨੀਵਾਰ ਨੂੰ ਬਰਨਲੇ ਨੂੰ ਹਰਾ ਕੇ ਟੋਟੇਨਹੈਮ ਨੂੰ ਪਛਾੜ ਕੇ ਅੰਕ ਸੂਚੀ 'ਚ 5ਵੇਂ ਸਥਾਨ 'ਤੇ ਪਹੁੰਚ ਗਿਆ।
ਟੋਟੇਨਹੈਮ ਨੇ ਨੋਰਵਿਚ ਨਾਲ 2-2 ਨਾਲ ਡਰਾ ਖੇਡਿਆ। ਮੈਨਚੇਸਟਰ ਯੂਨਾਈਟਿਡ ਦੇ ਹੁਣ 20 ਮੈਚਾਂ 'ਚ 31 ਅੰਕ ਹਨ ਜਦ ਕਿ ਟੋਟੇਨਹੈਮ ਇਨ੍ਹੇ ਹੀ ਮੈਚਾਂ 'ਚ 30 ਅੰਕਾਂ ਦੇ ਨਾਲ 6ਵੇਂ ਸਥਾਨ 'ਤੇ ਹੈ। ਚੌਥੇ ਸਥਾਨ 'ਤੇ ਮੌਜੂਦਾ ਚੇਲਸੀ ਦੇ 19 ਮੈਚਾਂ 'ਚ 32 ਅੰਕ ਹਨ। ਲੀਸੇਸਟਰ 20 ਮੈਚਾਂ 'ਚ 42 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਹੈ ਜਦ ਕਿ ਲੀਵਰਪੂਲ 18 ਮੈਚਾਂ 'ਚ 52 ਅੰਕਾਂ ਦੇ ਨਾਲ ਟਾਪ 'ਤੇ ਬਣਿਆ ਹੋਇਆ ਹੈ। ਲੀਸੇਸਟਰ ਖਿਲਾਫ ਹਾਰ ਤੋਂ ਬਾਅਦ ਵੈਸਟ ਹੈਮ ਦੇ ਕੋਚ ਮੈਨੂਅਲ ਪੇਲੇਗਰਿਨੀ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ।