ਚੇਲਸੀ ਨੂੰ ਹਰਾ ਕੇ ਲੀਸੇਸਟਰ ਨੇ ਪਹਿਲੀ ਵਾਰ FA ਕੱਪ ਖਿਤਾਬ ਜਿੱਤਿਆ

05/17/2021 3:21:12 AM

ਲੰਡਨ- ਯੋਰੀ ਟਿਲੇਮੇਂਸ ਦੇ ਗੋਲ ਦੀ ਬਦੌਲਤ ਲੀਸੇਸਟਰ ਨੇ ਇੱਥੇ ਫਾਈਨਲ ਵਿਚ ਚੇਲਸੀ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਐੱਫ. ਏ. ਕੱਪ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਟਿਲੇਮੇਂਸ ਨੇ ਮੈਚ ਦਾ ਇਕਲੌਤਾ ਗੋਲ 63ਵੇਂ ਮਿੰਟ ਵਿਚ ਕੀਤਾ। ਲੀਸੇਸਟਰ ਦੇ 137 ਸਾਲ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਟੀਮ ਐੱਫ. ਏ. ਖਿਤਾਬ ਜਿੱਤਣ ਵਿਚ ਸਫਲ ਰਹੀ। ਲੀਸੇਸਟਰ ਦੀ ਇਹ ਖਿਤਾਬੀ ਜਿੱਤ ਉਸਦੇ ਲਈ ਇਸ ਲਈ ਵੀ ਸੁਖਦਾਇਕ ਰਹੀ ਕਿਉਂਕਿ ਟੀਮ ਨੇ ਇਹ ਖਿਤਾਬ ਆਪਣੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਵੇਮਬਲੇ ਸਟੇਡੀਅਮ ਵਿਚ ਜਿੱਤਿਆ। ਵੇਮਬਲੇ ਸਟੇਡੀਅਮ ਵਿਚ ਇਸ ਦੌਰਾਨ 20 ਹਜ਼ਾਰ ਤੋਂ ਵੱਧ ਦਰਸ਼ਕ ਮੌਜੂਦ ਸਨ, ਜਿਹੜੇ ਕੋਰੋਨਾ ਵਾਇਰਸ ਲਈ ਨੈਗੇਟਿਵ ਪਾਏ ਗਏ ਸਨ।

ਇਹ ਖ਼ਬਰ ਪੜ੍ਹੋ- ਕੋਹਲੀ ਦੁਨੀਆ ਦਾ ਸਰਵਸ੍ਰੇਸ਼ਠ ਬੱਲੇਬਾਜ਼, ਵਿਰੋਧੀ ਟੀਮ ਨੂੰ ਉਸੇ ਦੀ ਯੋਜਨਾ ’ਚ ਫਸਾਉਣ ਦਾ ਹੈ ਮਾਹਿਰ : ਪੇਨ

ਵਿਸ਼ਵ ਫੁੱਟਬਾਲ ਦੀ ਸਭ ਤੋਂ ਪੁਰਾਣੀ ਪ੍ਰਤੀਯੋਗਿਤਾ ਦੇ 140ਵੇਂ ਫਾਈਨਲ ਵਿਚ ਖੇਡ ਕੇ ਲੀਸੇਸਟਰ ਦੀ ਟੀਮ ਅੰਤ ਇਸ ਟਰਾਫੀ 'ਤੇ ਆਪਣਾ ਨਾਂ ਲਿਖਵਾਉਣ ਵਿਚ ਸਫਲ ਰਹੀ। ਟੀਮ ਇਸ ਤੋਂ ਪਹਿਲਾਂ ਚਾਰ ਵਾਰ ਫਾਈਨਲ ਵਿਚ ਹਾਰ ਚੁੱਕੀ ਹੈ, ਜਿਸ ਵਿਚ ਪਹਿਲੀ ਵਾਰ ਟੀਮ ਨੂੰ 1949 ਵਿਚ ਓਲਡ ਵੇਮਬਲੇ ਸਟੇਡੀਅਮ ਵਿਚ ਹਾਰ ਝੱਲਣੀ ਪਈ ਸੀ।

ਇਹ ਖ਼ਬਰ ਪੜ੍ਹੋ- ਆਰਚਰ ਦੀ ਕੂਹਣੀ ਦੀ ਸੱਟ ਫਿਰ ਉੱਭਰੀ, ਨਿਊਜ਼ੀਲੈਂਡ ਵਿਰੁੱਧ ਸੀਰੀਜ਼ 'ਚ ਖੇਡਣਾ ਸ਼ੱਕੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh