ਲੀਸਟਰ ਜਿੱਤ ਨਾਲ ਚੈਂਪੀਅਨਸ ਲੀਗ ’ਚ ਜਗ੍ਹਾ ਬਣਾਉਣ ਦੇ ਕਰੀਬ ਪਹੁੰਚਿਆ

04/28/2021 2:23:17 PM

ਲੀਸਟਰ— ਕੇਲੇਚੀ ਇਹੀਯਾਨਾਚੋ ਦੇ ਜੇਤੂ ਗੋਲ ਦੇ ਦਮ ’ਤੇ ਲੀਸਟਰ ਨੇ ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਫ਼ੁੱਟਬਾਲ ਟੂਰਨਾਮੈਂਟ ’ਚ ਕ੍ਰਿਸਟਲ ਪੈਲੇਸ ਨੂੰ 2-1 ਨਾਲ ਹਰਾ ਕੇ ਚੈਂਪੀਅਨਸ ਲੀਗ ’ਚ ਜਗ੍ਹਾ ਬਣਾਉਣ ਵੱਲ ਮਜ਼ਬੂਤ ਕਦਮ ਵਧਾਏ। ਨਾਈਜੀਰੀਆਈ ਸਟ੍ਰਾਈਕਰ ਨੇ ਸਾਰੀਆਂ ਪ੍ਰਤੀਯੋਗਿਤਾਵਾਂ ’ਚ ਪਿਛਲੇ 14 ਮੈਚਾਂ ’ਚ 14 ਗੋਲ ਕੀਤੇ। ਵਿਲਫ੍ਰੇਡ ਜਾਹਾ ਨੇ ਕ੍ਰਿਸਟਲ ਨੂੰ 12ਵੇਂ ਮਿੰਟ ’ਚ ਬੜ੍ਹਤ ਦਿਵਾਈ ਜਦਕਿ ਇਹੀਯਾਨਾਚੋ ਨੇ 80ਵੇਂ ਮਿੰਟ ’ਚ ਬੜ੍ਹਤ ਦਿਵਾ ਦਿੱਤੀ ਸੀ ਤੇ ਉਹ ਹਾਫ਼ ਟਾਈਮ ਤੱਕ 1-0 ਨਾਲ ਅੱਗੇ ਸੀ।

ਟਿਮੋਥੀ ਕੈਸਟਲ ਨੇ 50ਵੇਂ ਮਿੰਟ ’ਚ ਲੀਸਟਰ ਨੂੰ ਬਰਾਬਰੀ ਦਿਵਾਈ ਜਦਕਿ ਇਹੀਯਾਨਾਚੋ ਨੇ 80ਵੇਂ ਮਿੰਟ ’ਚ ਜੇਤੂ ਗੋਲ ਦਾਗ਼ਿਆ। ਲੀਸਟ ਦੀ ਇਹ 33 ਮੈਚ ’ਚ 19ਵੀਂ ਜਿੱਤ ਹੈ ਜਿਸ ਨਾਲ ਉਸ ਦੇ 62 ਅੰਕ ਹੋ ਗਏ ਹਨ ਤੇ ਉਹ ਚੌਥੇ ਨੰਬਰ ’ਤੇ ਕਾਬਜ ਚੇਲਸੀ ਤੋਂ ਚਾਰ ਅੰਕ ਅੱਗੇ ਹੋ ਗਿਆ ਹੈ। ਚੋਟੀ ਦੀਆਂ ਚਾਰ ਟੀਮਾਂ ਚੈਂਪੀਅਨਸ ਲੀਗ ’ਚ ਜਗ੍ਹਾ ਬਣਾਉਂਦੀਆਂ ਹਨ ਤੇ ਲੀਸਟਰ ਹੁਣ 5ਵੇਂ ਨੰਬਰ ਦੇ ਵੇਸਟ ਹੈਮ ਤੋਂ 7 ਅੰਕ ਅੱਗੇ ਹੋ ਗਿਆ ਹੈ।

Tarsem Singh

This news is Content Editor Tarsem Singh