ਹੈਕਿੰਗ ਤੋਂ ਬਾਅਦ ਟਵਿਟਰ ਤੋਂ ਹਟਿਆ ਲੇਹਮੈਨ

01/08/2020 1:16:03 AM

ਸਿਡਨੀ— ਆਸਟਰੇਲੀਆ ਦੇ ਸਾਬਕਾ ਕ੍ਰਿਕਟ ਕੋਚ ਡੈਰੇਨ ਲੇਹਮੈਨ ਸੋਸ਼ਲ ਮੀਡੀਆ 'ਤੋਂ ਹਟ ਗਿਆ ਹੈ। ਲੇਹਮੈਨ ਨੇ ਆਪਣਾ ਟਵਿਟਰ ਅਕਾਊਂਟ ਹੈਕ ਹੋਣ ਅਤੇ ਉਸਦਾ ਇਸਤੇਮਾਲ ਈਰਾਨ ਵਿਰੋਧੀ ਸੰਦੇਸ਼ ਸਮੇਤ ਕੁਝ 'ਘਟੀਆ' ਸਮੱਗਰੀ ਪੋਸਟ ਕਰਨ ਲਈ ਹੋਣ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਘਰੇਲੂ ਟੀ-20 ਟੂਰਨਾਮੈਂਟ ਬਿੱਗ ਬੈਸ਼ ਲੀਗ ਬ੍ਰਿਸਬੇਨ ਹੀਟ ਦੇ ਕੋਚ ਦੀ ਭੂਮੀਕਾ ਨਿਭਾ ਰਹੇ 49 ਸਾਲਾ ਦੇ ਲੀਮੈਨ ਸੋਮਵਾਰ ਨੂੰ ਜਦੋ ਸਿਡਨੀ ਥੰਡਰ ਵਿਰੁੱਧ ਆਪਣੀ ਟੀਮ ਦੇ ਕੋਚ 'ਤੇ ਧਿਆਨ ਲਗਾ ਰਹੇ ਸਨ ਤਾਂ ਇਹ ਘਟਨਾ ਹੋਈ। ਹੀਟ ਦੀ ਟੀਮ ਨੇ ਉਲਟਫੇਰ ਕਰਦੇ ਹੋਏ ਥੰਡਰ ਨੂੰ ਹਰਾਇਆ।


ਇਸ ਘਟਨਾ ਦੇ ਲਈ ਜ਼ਿੰਮੇਦਾਰ ਵਿਅਕਤੀ ਨੇ ਲੇਹਮੈਨ ਦੇ ਤਿੰਨ ਲੱਖ 41 ਹਜ਼ਾਰ ਪ੍ਰਸ਼ੰਸਕਾਂ ਦੇ ਵਿਚ ਇਰਾਨ ਵਿਰੋਧੀ ਸੰਦੇਸ਼ ਤੇ ਵਿਚਾਰਧਾਰਾ ਦਾ ਪ੍ਰਚਾਰ ਕੀਤਾ। ਇਰਾਕ 'ਚ ਅਮਰੀਕੀ ਡਰੋਨ ਹਮਲੇ 'ਚ ਈਰਾਕ ਦੇ ਜਨਰਲ ਕਾਮਿਸ ਸੁਲੇਮਾਨੀ ਦੇ ਮਾਰੇ ਜਾਣ ਤੋਂ ਬਾਅਦ ਵਿਸ਼ਵ ਪੱਧਰ 'ਤੇ ਤੈਨਾਤ ਦਾ ਮਾਹੌਲ ਹੈ ਤੇ ਤਹਿਰਾਨ ਨੇ ਇਸਦਾ ਜਵਾਬ ਦੇਣ ਦੀ ਧਮਕੀ ਦਿੱਤੀ ਹੈ। ਲੇਹਮੈਨ ਨੇ ਕਿਹਾ ਕਿ ਜੋ ਹੋਇਆ ਉਸ ਨਾਲ ਉਹ ਬਹੁਤ ਨਿਰਾਸ਼ ਤੇ ਹੈਰਾਨ ਹੈ। ਟਵਿਟਰ ਨੇ ਹਾਲਾਂਕਿ ਇਸ ਤੋਂ ਬਾਅਦ ਸਮੱਸਿਆ ਨੂੰ ਹੱਲ ਕੀਤਾ ਤੇ ਸਮਗਰੀ ਨੂੰ ਹਟਾ ਦਿੱਤਾ।

Gurdeep Singh

This news is Content Editor Gurdeep Singh