ਲੀਜੈਂਡਸ ਆਫ ਚੈੱਸ : ਜਿੱਤ ਦੇ ਨੇੜੇ ਪਹੁੰਚ ਕੇ ਹਾਰਿਆ ਆਨੰਦ

07/23/2020 2:41:38 AM

ਨਾਰਵੇ (ਨਿਕਲੇਸ਼ ਜੈਨ)– ਇਕ ਮਿਲੀਅਨ ਡਾਲਰ ਦੀ ਮੈਗਨਸ ਕਾਰਲਸਨ ਲੀਗ ਦੇ ਆਖਰੀ ਟੂਰਨਾਮੈਂਟ ਲੀਜੈਂਡਸ ਆਫ ਸ਼ਤਰੰਜ ਵਿਚ ਮੈਗਨਸ ਕਾਰਲਸਨ ਦੇ ਨਾਲ ਦੋਵੇਂ ਸਾਬਕਾ ਵਿਸ਼ਵ ਚੈਂਪੀਅਨ ਖੇਡ ਰਹੇ ਹਨ। ਟੂਰਨਾਮੈਂਟ ਵਿਚ ਕੁਲ 10 ਖਿਡਾਰੀ ਹਿੱਸਾ ਲੈ ਰਹੇ ਹਨ ਤੇ ਹੋਰ ਵੱਡੇ ਨਾਵਾਂ ਵਿਚ ਬੋਰਿਸ ਗੇਲਫਾਂਦ, ਵੇਸਲੀ ਇਵਾਨਚੁਕ, ਪੀਟਰ ਲੇਕੋ ਤੇ ਪੀਟਰ ਸਵੀਡਲਰ ਹੋਰ ਪੁਰਾਣੇ ਧਾਕੜ ਹਨ ਤੇ ਪਿਛਲੇ ਤਿੰਨ ਟੂਰਨਾਮੈਂਟ ਦੇ ਪ੍ਰਦਰਸ਼ਨ ਦੇ ਆਧਾਰ'ਤੇ ਅਨੀਸ਼ ਗਿਰੀ, ਇਯਾਨ ਨੈਪੋਮਨਿਆਚੀ ਤੇ ਡਿੰਗ ਲੀਰੇਨ ਨੂੰ ਵੀ ਇਨਵਾਇਟ ਕੀਤਾ ਗਿਆ ਹੈ।

ਪਹਿਲੇ ਦਿਨ ਦੀ ਖੇਡ ਤੋਂ ਬਾਅਦ ਇਸਰਾਇਲ ਦੇ ਬੋਰਿਸ ਗੇਲਫਾਂਦ ਨੇ ਡਿੰਗ ਲੀਰੇਨ ਨੂੰ , ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਨੀਦਰਲੈਂਡ ਦੇ ਅਨੀਸ਼ ਗਿਰੀ ਨੂੰ ਤੇ ਰੂਸ ਦੇ ਪੀਟਰ ਸਵੀਡਲਰ ਨੇ ਭਾਰਤ ਦੇ ਵਿਸ਼ਵਨਾਥਨ ਆਨੰਦ ਨੂੰ ਬਿਨਾਂ ਟਾਈਬ੍ਰੇਕ ਦੇ ਹਰਾਇਆ ਤੇ 3 ਅੰਕ ਹਾਸਲ ਕੀਤੇ ਜਦਕਿ ਰੂਸ ਦੇ ਇਯਾਨ ਨੈਪੋਮਨਿਆਚੀ ਨੇ ਰੂਸ ਦੇ ਹੀ ਸਾਬਕਾ ਵਿਸ਼ਵ ਚੈਂਪੀਅਨ ਵਲਾਦੀਮਿਰ ਕ੍ਰਮਾਨਿਕ ਨੂੰ ਤੇ ਹੰਗਰੀ ਦੇ ਪੀਟਰ ਸਵੀਡਲਰ ਨੇ ਯੂਕ੍ਰੇਨ ਦੇ ਵੇਸਲੀ ਇਵਾਨਚੁਕ ਨੂੰ ਟਾਈਬ੍ਰੇਕ ਵਿਚ ਹਰਾਉਂਦੇ ਹੋਏ 2 ਅੰਕ ਹਾਸਲ ਕੀਤੇ।

ਵਿਸ਼ਵਨਾਥਨ ਆਨੰਦ ਤੇ ਪੀਟਰ ਸਵੀਡਲਰ ਵਿਚਾਲੇ 3 ਰੈਪਿਡ ਮੁਕਾਬਲੇ ਡਰਾਅ ਰਹੇ ਤੇ ਅਜਿਹੇ ਵਿਚ ਚੌਥਾ ਮੁਕਾਬਲਾ ਬੇਹੱਦ ਖਾਸ ਬਣ ਗਿਆ । ਸਫੇਦ ਮੋਹਰਿਆਂ ਨਾਲ ਖੇਡ ਰਹੇ ਪੀਟਰ ਸਵੀਡਲਰ ਨੇ ਇਕ ਚਾਲ ਦੇ ਫਾਇਦੇ ਨਾਲ ਗੁਨਰੀਫੀਲਡ ਓਪਨਿੰਗ ਖੇਡੀ, ਜਿਸ ਵਿਚ ਵਿਸ਼ਵਨਾਥਨ ਆਨੰਦ ਨੇ ਘੋੜੇ ਦੇ ਬਦਲੇ ਹਾਥੀ ਐਕਸਚੇਂਜ ਕਰਦੇ ਹੋਏ ਦੋ ਪਿਆਦਿਆਂ ਦੀ ਬੜ੍ਹਤ ਦੇ ਨਾਲ ਚੰਗਾ ਮੁਕਾਬਲਾ ਖੇਡਿਆ ਤੇ ਜਿੱਤ ਦੇ ਬੇਹੱਦ ਨੇੜੇ ਪਹੁੰਚ ਗਿਆ ਪਰ ਖੇਡ ਦੀ 35ਵੀਂ ਚਾਲ ਵਿਚ ਆਨੰਦ ਨੇ ਭੁਲੇਖੇ ਨਾਲ ਆਪਣਾ ਊਠ ਮੁਫਤ ਵਿਚ ਦੇ ਦਿੱਤਾ ਤੇ ਉਸ ਨੂੰ ਹਾਰ ਮੰਨਣੀ ਪਈ। ਵੈਸੇ ਤਾਂ ਆਨੰਦ 2.5-1.5 ਨਾਲ ਹਾਰਿਆ ਪਰ ਟੂਰਨਾਮੈਂਟ ਦੇ ਨਿਯਮਾਂ ਕਾਰਣ ਪੀਟਰ ਨੂੰ 3 ਤੇ ਆਨੰਦ ਨੂੰ ਪਹਿਲੇ ਦਿਨ 0 ਅੰਕ ਹਾਸਲ ਹੋਇਆ।

Inder Prajapati

This news is Content Editor Inder Prajapati