ਲੀਜੈਂਡਸ ਲੀਗ ਕ੍ਰਿਕਟ : ਪਠਾਨ ਭਰਾਵਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੰਡੀਅਨ ਮਹਾਰਾਜਾ ਦੀ ਆਸਾਨ ਜਿੱਤ

01/21/2022 12:27:07 PM

ਮਸਕਟ- ਪਠਾਨ ਭਰਾਵਾਂ ਯੁਸੂਫ਼ ਤੇ ਇਰਫ਼ਾਨ ਦੀ ਸ਼ਾਨਦਾਰ ਖੇਡ ਦੇ ਦਮ 'ਤੇ ਭਾਰਤੀ ਟੀਮ ਇੰਡੀਅਨ ਮਹਾਰਾਜਾ ਨੇ ਇੱਥੇ ਲੀਜੈਂਡਸ ਲੀਗ ਕ੍ਰਿਕਟ (ਐੱਲ. ਐੱਲ. ਸੀ.) ਟੀ-20 ਟੂਰਨਾਮੈਂਟ 'ਚ ਏਸ਼ੀਅਨ ਲਾਇਨਜ਼ ਨੂੰ 6 ਵਿਕਟਾਂ ਨਾਲ ਹਰਾਇਆ।

ਇਹ ਵੀ ਪੜ੍ਹੋ : ਟੀ-20 ਵਿਸ਼ਵ ਕੱਪ 2022 ਦਾ ਸ਼ਡਿਊਲ ਜਾਰੀ, ਭਾਰਤ-ਪਾਕਿ ਵਿਚਾਲੇ ਫਿਰ ਦੇਖਣ ਨੂੰ ਮਿਲੇਗਾ ਮਹਾ ਮੁਕਾਬਲਾ

ਯੁਸੂਫ ਨੇ 40 ਗੇਂਦਾਂ 'ਤੇ ਪੰਜ ਛੱਕਿਆ ਤੇ 9 ਚੌਕਿਆਂ ਦੀ ਮਦਦ ਨਾਲ 80 ਦੌੜਾਂ ਬਣਾਈਆਂ ਜਦਕਿ ਕਪਤਨ ਮੁਹੰਮਦ ਕੈਫ਼ ਨੇ ਅਜੇਤੂ 42 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਇੰਡੀਅਨ ਮਹਾਰਾਜਾ ਨੇ 176 ਦੌੜਾਂ ਦਾ ਟੀਚਾ ਪੰਜ ਗੇਂਦ ਬਾਕੀ ਰਹਿੰਦੇ ਹੀ ਹਾਸਲ ਕਰ ਲਿਆ। ਏਸ਼ੀਆਈ ਟੀਮ ਵਲੋਂ ਸ਼ੋਏਬ ਅਖ਼ਤਰ ਨੇ ਚਾਰ ਓਵਰ 'ਚ 21 ਦੌੜਾਂ ਦੇ ਕੇ ਇਕ ਵਿਕਟ ਲਿਆ। ਏਸ਼ੀਅਨ ਲਾਈਨਜ ਦੇ ਕਪਤਾਨ ਮਿਸਬਾਹ ਉਲ ਹਕ ਨੇ ਯੁਸੂਫ਼ ਦੀ ਪਾਰੀ ਦੇ ਬਾਰੇ ਕਿਹਾ, 'ਉਸ ਨੇ ਜਿਸ ਤਰ੍ਹਾਂ ਦੀ ਲੈਅ ਦਿਖਾਈ, ਅਜਿਹਾ ਲਗਿਆ ਕਿ ਉਹ ਸਿੱਧੇ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਖੇਡ ਕੇ ਆ ਰਿਹਾ ਹੋਵੇ।'

ਇਹ ਵੀ ਪੜ੍ਹੋ : ਜ਼ਿੰਬਾਬਵੇ ਦੇ ਚਿਰਵਾ 'ਤੇ ਅੰਤਰਰਾਸ਼ਟਰੀ ਕ੍ਰਿਕਟ 'ਚ ਗੇਂਦਬਾਜ਼ੀ ਕਰਨ 'ਤੇ ਰੋਕ

ਮਹਾਰਾਜਾ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫ਼ੈਸਲਾ ਕੀਤਾ। ਇਰਫ਼ਾਨ ਪਠਾਨ ਨੇ ਆਪਣੇ ਪਹਿਲੇ ਓਵਰ 'ਚ ਮੁਹੰਮਦ ਹਫ਼ੀਜ਼ (16) ਤੇ ਮੁਹੰਮਦ ਯੁਸੂਫ਼ (ਇਕ) ਦੀਆਂ ਵਿਕਟਾਂ ਲਈਆਂ। ਉਨ੍ਹਾਂ ਨੇ 4 ਓਵਰਾਂ 'ਚ 22 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਤੇ ਬਾਅਦ 'ਚ 10 ਗੇਂਦਾਂ 'ਤੇ ਅਜੇਤੂ 22 ਦੌੜਾਂ ਦੀ ਪਾਰੀ ਖੇਡੀ। ਏਸ਼ੀਅਨਜ਼ ਲਾਇਨਜ਼ ਵਲੋਂ ਉਪੁਲ ਥਰੰਗਾ ਨੇ 66 ਤੇ ਮਿਸਬਾਹ ਨੇ 44 ਦੌੜਾਂ ਬਣਾਈਆਂ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh