ਲੈੱਗ ਸਪਿਨਰ ਹਸਰੰਗਾ ਬਣੇ ਟੀ-20 ਦੇ ਨੰਬਰ ਇਕ ਗੇਂਦਬਾਜ਼

11/09/2022 5:08:39 PM

ਦੁਬਈ (ਵਾਰਤਾ)- ਸ਼੍ਰੀਲੰਕਾ ਦੇ ਸਪਿਨ ਗੇਂਦਬਾਜ਼ ਵਾਨਿੰਦੂ ਹਸਰੰਗਾ ਨੇ ਰਾਸ਼ਿਦ ਖਾਨ ਨੂੰ ਪਛਾੜ ਕੇ ਟੀ-20 ਗੇਂਦਬਾਜ਼ਾਂ ਦੀ ਰੈਂਕਿੰਗ 'ਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਰੈਂਕਿੰਗ ਮੁਤਾਬਕ ਹਸਰੰਗਾ 704 ਰੇਟਿੰਗ ਅੰਕਾਂ ਨਾਲ ਟੀ-20 ਗੇਂਦਬਾਜ਼ਾਂ ਦੀ ਸੂਚੀ ਵਿੱਚ ਪਹਿਲੇ ਸਥਾਨ 'ਤੇ ਹਨ,ਜਦਕਿ ਰਾਸ਼ਿਦ 698 ਅੰਕਾਂ ਨਾਲ ਦੂਜੇ ਸਥਾਨ 'ਤੇ ਆ ਗਏ ਹਨ।

ਜ਼ਿਕਰਯੋਗ ਹੈ ਕਿ ਰਾਸ਼ਿਦ ਨੇ ਦੋ ਹਫਤੇ ਪਹਿਲਾਂ ਹੀ ਆਸਟ੍ਰੇਲੀਆ ਦੇ ਜੋਸ਼ ਹੇਜ਼ਲਵੁੱਡ ਨੂੰ ਪਛਾੜ ਕੇ ਚੋਟੀ ਦਾ ਸਥਾਨ ਹਾਸਲ ਕੀਤਾ ਸੀ। ਹੇਜ਼ਲਵੁੱਡ ਇਸ ਸਮੇਂ 690 ਅੰਕਾਂ ਨਾਲ ਤੀਜੇ ਨੰਬਰ ਦੇ ਟੀ-20 ਗੇਂਦਬਾਜ਼ ਹਨ। ਦੂਜੇ ਪਾਸੇ ਭਾਰਤ ਦੇ 360 ਡਿਗਰੀ ਬੱਲੇਬਾਜ਼ ਸੂਰਿਆਕੁਮਾਰ ਯਾਦਵ 869 ਰੇਟਿੰਗ ਅੰਕਾਂ ਨਾਲ ਨੰਬਰ ਇਕ ਟੀ-20 ਬੱਲੇਬਾਜ਼ ਬਣੇ ਹੋਏ ਹਨ। ਸੂਰਿਆਕੁਮਾਰ ਨੇ ਟੀ-20 ਵਿਸ਼ਵ ਕੱਪ ਦੇ ਪੰਜ ਮੈਚਾਂ ਵਿੱਚ 190 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ 225 ਦੌੜਾਂ ਬਣਾਈਆਂ ਹਨ।

cherry

This news is Content Editor cherry