ਕੈਂਸਰ ਨਾਲ ਜੂਝਣ ਤੋਂ ਬਾਅਦ ਲੀ ਮਾਰਚ ਵਿਚ ਕਰਨਗੇ ਬੈਡਮਿੰਟਨ ਕੋਰਟ ''ਤੇ ਵਾਪਸੀ

02/12/2019 1:54:05 PM

ਕੁਆਲਾਲੰਪੁਰ : ਮਹਾਨ ਬੈਡਮਿੰਟਨ ਖਿਡਾਰੀ ਲੀ ਚੋਂਗ ਵੇਈ ਕੈਂਸਰ ਨਾਲ ਜੂਝਣ ਤੋਂ ਬਾਅਦ ਅਪ੍ਰੈਲ ਵਿਚ ਮਲੇਸ਼ੀਆ ਓਪਨ ਦੇ ਨਾਲ ਵਾਪਸੀ ਦੀ ਯੋਜਨਾ ਬਣਾ ਰਹੇ ਹਨ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਪੁਸ਼ਟੀ ਕੀਤੀ। ਚੋਂਗ ਵੇਈ ਨੇ ਇਸ ਤੋਂ ਪਹਿਲਾਂ ਮਾਰਚ ਵਿਚ ਮੁਕਾਬਲੇਬਾਜ਼ੀ ਬੈਡਮਿੰਟਨ ਵਿਚ ਵਾਪਸੀ ਦੀ ਯੋਜਨਾ ਬਣਾਈ ਸੀ। 3 ਵਾਰ ਦੇ ਓਲੰਪਿਕ ਚਾਂਦੀ ਤਮਗਾ ਜੇਤੂ ਅਤੇ ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਚੋਂਗ ਵੇਈ ਪਿਛਲੇ ਸਾਲ ਜੁਲਾਈ ਤੋਂ ਬੈਡਮਿੰਟਨ ਤੋਂ ਦੂਰ ਹਨ ਜਦੋਂ ਉਸ ਦੇ ਨੱਕ ਦੇ ਕੈਂਸਰ ਦੇ ਸ਼ੁਰੂਆਤੀ ਸਟੇਜ ਨਾਲ ਪੀੜਤ ਹੋਣ ਦਾ ਪਤਾ ਚੱਲਿਆ ਸੀ। ਮਲੇਸ਼ੀਆ ਦੇ ਇਸ ਸਟਾਰ ਖਿਡਾਰੀ ਨੇ ਇਸ ਤੋਂ ਬਾਅਦ ਤਾਈਵਾਨ ਵਿਚ ਇਲਾਜ ਕਰਾਇਆ ਪਰ ਕਿਹਾ ਕਿ ਉਹ ਸਨਿਆਸ ਨਹੀਂ ਲਵੇਗਾ ਅਤੇ ਉਸ ਨੇ ਪਿਛਲੇ ਮਹੀਨੇ ਟ੍ਰੇਨਿੰਗ ਸ਼ੁਰੂ ਕੀਤੀ। ਚੋਂ ਵੇਈ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਹ ਮਾਰਚ ਵਿਚ ਆਲ ਇੰਡੀਆ ਦੇ ਨਾਲ ਮੁਕਾਬਲੇਬਾਜ਼ੀ ਬੈਡਮਿੰਟਨ ਵਿਚ ਵਾਪਸੀ ਕਰਨਗੇ।