ਜਾਣੋ, ਕਿਸ ਕਾਰਨ ਆਈ.ਪੀ.ਐੱਲ. ਮੀਡੀਆ ਅਧਿਕਾਰ ਦੀ ਨਿਲਾਮੀ ਤੋਂ ਦੂਰ ਰਹਿਣਗੇ ਸ਼ੁਕਲਾ

09/02/2017 11:31:13 AM

ਨਵੀਂ ਦਿੱਲੀ— ਆਈ.ਪੀ.ਐੱਲ. ਦੇ ਪ੍ਰਧਾਨ ਰਾਜੀਵ ਸ਼ੁਕਲਾ 4 ਸਤੰਬਰ ਨੂੰ ਮੁੰਬਈ 'ਚ ਹੋਣ ਵਾਲੀ ਇਸ ਟੀ-20 ਲੀਗ ਦੇ ਮੀਡੀਆ ਅਧਿਕਾਰਾਂ ਦੀ ਨਿਲਾਮੀ ਤੋਂ ਖੁਦ ਨੂੰ ਦੂਰ ਰੱਖਣਗੇ। ਉਨ੍ਹਾਂ ਬੀ.ਸੀ.ਸੀ.ਆਈ. ਦੇ ਚੋਟੀ ਦੇ ਅਧਿਕਾਰੀਆਂ ਨੂੰ ਆਪਣੀ ਗੈਰ ਮੌਜੂਦਗੀ ਦੇ ਬਾਰੇ 'ਚ ਦੱਸ ਦਿੱਤਾ ਹੈ। ਆਈ.ਪੀ.ਐੱਲ. ਨਿਲਾਮੀ 'ਚ ਕਿਸੇ ਤਰ੍ਹਾਂ ਦੀ ਅੜਚਨ ਨਹੀਂ ਆਏ ਇਸ ਲਈ ਸ਼ੁਕਲਾ ਨੇ ਇਹ ਫੈਸਲਾ ਕੀਤਾ ਹੈ ਕਿਉਂਕਿ ਉਨ੍ਹਾਂ ਨੂੰ ਹਿਤਾਂ ਦੇ ਟਕਰਾਅ ਦੇ ਕੁਝ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਹੈ।

ਸ਼ੁਕਲਾ ਦੀ ਪਤਨੀ ਅਨੁਰਾਧਾ ਪ੍ਰਸਾਦ ਬੀ.ਏ.ਜੀ. ਫਿਲਮਸ ਦੀ ਮਾਲਕਨ ਹੈ, ਪਰ ਸ਼ੁਕਲਾ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਕਿ ਇਸ ਕੰਪਨੀ ਦੀ ਸਟਾਰ ਸਪੋਰਟਸ ਨਾਲ ਕੋਈ ਸਾਂਝੇਦਾਰੀ ਹੈ ਜੋ ਟੀ.ਵੀ. ਪ੍ਰਸਾਰਣ ਅਧਿਕਾਰ ਦੇ ਲਈ ਬੋਲੀ ਲਗਾਉਣ ਵਾਲੀਆਂ ਸੰਭਾਵੀ ਕੰਪਨੀਆਂ 'ਚ ਸ਼ਾਮਲ ਹੈ। ਸ਼ੁਕਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਾਂ, ਮੈਂ ਖੁਦ ਨੂੰ ਆਈ.ਪੀ.ਐੱਲ. ਮੀਡੀਆ ਅਧਿਕਾਰ ਨਿਲਾਮੀ ਤੋਂ ਅਲਗ ਰੱਖਣ ਦਾ ਫੈਸਲਾ ਕੀਤਾ ਹੈ ਅਤੇ ਇਸ ਲਈ ਮੈਂ 4 ਸਤੰਬਰ ਨੂੰ ਮੁੰਬਈ 'ਚ ਨਹੀਂ ਰਹਾਂਗਾ।