ਅਗਲੇ ਸਾਲ ਟੈਨਿਸ ਨੂੰ ਅਲਵਿਦਾ ਕਹਿਣਗੇ ਲਿਏਂਡਰ ਪੇਸ

12/25/2019 10:35:02 PM

ਨਵੀਂ ਦਿੱਲੀ— ਭਾਰਤ ਦੇ ਮਹਾਨ ਟੈਨਿਸ ਖਿਡਾਰੀ ਲਿਏਂਡਰ ਪੇਸ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ 2020 'ਚ ਖੇਡ ਨੂੰ ਅਲਵਿਦਾ ਕਹਿ ਦੇਣਗੇ ਤੇ ਪੇਸ਼ੇਵਰ ਸਰਕਿਟ 'ਤੇ ਇਹ ਉਸਦਾ ਆਖਰੀ ਸੈਸ਼ਨ ਹੋਵੇਗਾ। ਆਪਣੇ ਸੁਨਹਿਰੇ ਕਰੀਅਰ 'ਚ 18 ਗ੍ਰੈਂਡ ਸਲੈਮ ਮਿਕਸਡ ਸਮੇਤ ਸੈਂਕੜੇ ਖਿਤਾਬ ਜਿੱਤ ਚੁੱਕੇ ਪੇਸ ਲੰਮੇ ਸਮੇਂ ਤੋਂ ਖਰਾਬ ਫਾਰਮ ਨਾਲ ਜੂਝ ਰਹੇ ਹਨ। ਡੇਵਿਸ ਕੱਪ ਦੇ ਇਤਿਹਾਸ 'ਚ ਸਭ ਤੋਂ ਸਫਲ ਮਿਕਸਡ ਮੈਚ ਜਿੱਤ ਚੁੱਕੇ ਪੇਸ 19 ਸਾਲ 'ਚ ਪਹਿਲੀ ਵਾਰ ਚੋਟੀ 100 'ਚੋਂ ਬਾਹਰ ਹੋਏ। ਪੇਸ ਨੇ ਟਵੀਟ ਕਰ ਲਿਖਿਆ ਕਿ ਮੈਂ ਐਲਾਨ ਕਰਨਾ ਚਾਹੁੰਦਾ ਹਾਂ ਕਿ 2020 ਪੇਸ਼ੇਵਰ ਟੈਨਿਸ ਖਿਡਾਰੀ ਦੇ ਤੌਰ 'ਤੇ ਮੇਰਾ ਆਖਰੀ ਸਾਲ ਹੋਵੇਗਾ। ਉਸ ਨੇ ਅੱਗੇ ਕਿਹਾ ਕਿ ਮੈਨੂੰ 2020 ਟੈਨਿਸ ਕੈਲੰਡਰ ਦਾ ਇੰਤਜ਼ਾਰ ਹੈ, ਜਿਸ 'ਚ ਮੈਂ ਚੁਣੇ ਹੋਏ ਟੂਰਨਾਮੈਂਟ ਖੇਡਾਂਗਾ, ਟੀਮ ਦੇ ਨਾਲ ਯਾਤਰਾ ਕਰਾਂਗਾ ਤੇ ਦੁਨੀਆ ਭਰ 'ਚ ਆਪਣੇ ਦੋਸਤਾਂ ਤੇ ਪ੍ਰਸ਼ੰਸਕਾਂ ਦੇ ਨਾਲ ਜਸ਼ਨ ਮਨਾਵਾਂਗਾ। ਪੇਸ ਨੇ ਕਿਹਾ ਕਿ ਤੁਹਾਡੀ ਵਜ੍ਹਾ ਨਾਲ ਮੈਂ ਇੱਥੇ ਤਕ ਪਹੁੰਚਿਆ ਹਾਂ। ਮੈਂ ਇਸ ਸਾਲ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ।


ਪੇਸ ਨੇ ਆਪਣੇ ਮਾਤਾ-ਪਿਤਾ ਡਾਕਟਰ ਵੇਸ ਪੇਸ ਤੇ ਜੇਨਿਫਰ ਦਾ ਧੰਨਵਾਦ ਕੀਤਾ। ਪੇਸ ਨੇ ਕਿਹਾ ਮੈਂ ਆਪਣੇ ਮਾਤਾ-ਪਿਤਾ ਨੂੰ ਉਸਦੇ ਮਾਰਗਦਰਸ਼ਨ, ਅਨੁਸ਼ਾਸਨ, ਉਨ੍ਹਾਂ ਵਲੋਂ ਬਣਾਏ ਗਏ ਮਾਹੌਲ ਤੇ ਬਿਨ੍ਹਾ ਸ਼ਰਤ ਪਿਆਰ ਦੇ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਉਨ੍ਹਾਂ ਦੇ ਸਹਿਯੋਗ ਤੇ ਵਿਸ਼ਵਾਸ ਦੇ ਬਿਨ੍ਹਾਂ ਮੈਂ ਇੱਥੇ ਤਕ ਨਹੀਂ ਪਹੁੰਚ ਸਕਦਾ ਸੀ। ਪੇਸ ਨੇ ਕਿਹਾ 2020 ਜਜਬਾਤੀ ਸਾਲ ਹੋਵੇਗਾ ਤੇ ਮੈਨੂੰ ਤੁਹਾਡਾ ਸਾਰਿਆ ਦਾ ਇੰਤਜ਼ਾਰ ਹੈ।

 

Gurdeep Singh

This news is Content Editor Gurdeep Singh