ਡਬਲਜ਼ ਰੈਂਕਿੰਗ 'ਚ ਅੱਗੇ ਵਧੇ ਪੇਸ, ਪ੍ਰਾਂਜਲਾ ਦੀ ਮਹਿਲਾ ਸਿੰਗਲ 'ਚ ਲੰਬੀ ਛਾਲ

10/16/2018 11:12:57 AM

ਨਵੀਂ ਦਿੱਲੀ— ਭਾਰਤ ਦੇ ਦਿੱਗਜ ਟੈਨਿਸ ਖਿਡਾਰੀ ਲਿਏਂਡਰ ਪੇਸ ਇਸ ਸੈਸ਼ਨ ਦਾ ਆਪਣਾ ਦੂਜਾ ਚੈਲੰਜਰ ਖਿਤਾਬ ਜਿੱਤਣ ਦੇ ਦਮ 'ਤੇ ਏ.ਟੀ.ਪੀ. ਦੀ ਤਾਜ਼ਾ ਡਬਲਜ਼ ਰੈਂਕਿੰਗ 'ਚ 8 ਪਾਇਦਾਨ ਅੱਗੇ ਵਧਣ 'ਚ ਸਫਲ ਰਹੇ ਜਦਕਿ ਲਾਗੋਸ ਆਈ.ਟੀ.ਐੱਫ. ਦਾ ਖਿਤਾਬ ਜਿੱਤਣ ਵਾਲੀ ਪ੍ਰਾਂਜਲਾ ਯੇਦਾਪੱਲੀ ਨੇ ਡਬਲਿਊ.ਟੀ.ਏ. ਸਿੰਗਲ ਰੈਂਕਿੰਗ 'ਚ 109 ਸਥਾਨਾਂ ਦੀ ਲੰਬੀ ਛਾਲ ਲਗਾਈ ਹੈ। ਏ.ਟੀ.ਪੀ. ਦੀ ਸੋਮਵਾਰ ਨੂੰ ਜਾਰੀ ਡਬਲਜ਼ ਰੈਂਕਿੰਗ ਦੇ ਮੁਤਾਬਕ ਪੇਸ ਹੁਣ 61ਵੇਂ ਸਥਾਨ 'ਤੇ ਪਹੁੰਚ ਗਈ ਹੈ। ਉਹ ਭਾਰਤੀ ਖਿਡਾਰੀਆਂ 'ਚ ਰੋਹਨ ਬੋਪੰਨਾ (30) ਅਤੇ ਦਿਵਿਜ ਸ਼ਰਨ (ਇਕ ਪਾਇਦਾਨ ਹੇਠਾਂ 38) ਦੇ ਬਾਅਦ ਤੀਜੇ ਸਥਾਨ 'ਤੇ ਹਨ।

ਇਨ੍ਹਾਂ ਤਿੰਨਾਂ ਦੇ ਬਾਅਦ ਜੀਵਨ ਨੇਦੁਚੇਝੀਅਨ (ਤਿੰਨ ਪਾਇਦਾਨ ਉੱਪਰ 73ਵੇਂ), ਪੁਰਵ ਰਾਜਾ (ਇਕ ਪਾਇਦਾਨ ਉੱਪਰ 91ਵੇਂ), ਸ਼੍ਰੀਰਾਮ ਬਾਲਾਜੀ (ਇਕ ਪਾਇਦਾਨ ਉੱਪਰ 103ਵੇਂ), ਵਿਧਣੂ ਵਰਧਨ (ਤਿੰਨ ਪਾਇਦਾਨ ਉੱਪਰ 110ਵੇਂ) ਦਾ ਨੰਬਰ ਆਉਂਦਾ ਹੈ। ਸਿੰਗਲ ਰੈਂਕਿੰਗ 'ਚ ਯੁਕੀ ਭਾਂਬਰੀ ਚੋਟੀ ਦੇ 100 ਤੋਂ ਬਾਹਰ ਹੋਣ ਦੇ ਕਗਾਰ 'ਤੇ ਪਹੁੰਚ ਗਏ ਹਨ। ਉਹ ਤਿੰਨ ਪਾਇਦਾਨ ਹੇਠਾਂ 100ਵੇਂ ਸਥਾਨ 'ਤੇ ਖਿਸਕ ਗਏ ਹਨ। ਰਾਮਕੁਮਾਰ ਰਾਮਨਾਥਨ ਦੋ ਪਾਇਦਾਨ ਉੱਪਰ 125ਵੇਂ ਸਥਾਨ 'ਤੇ ਪਹੁੰਚ ਗਏ ਹਨ।

ਵਿਸ਼ਵ ਪੱਧਰ 'ਤੇ ਸਿੰਗਲ ਰੈਂਕਿੰਗ 'ਚ ਇਕ ਮਹੱਤਵਪੂਰਨ ਬਦਲਾਅ ਹੋਇਆ ਹੈ। ਸ਼ੰਘਾਈ ਮਾਸਟਰਸ ਦੇ ਜੇਤੂ ਨੋਵਾਕ ਜੋਕੋਵਿਚ ਹੁਣ ਰੋਜਰ ਫੈਡਰਰ ਦੀ ਜਗ੍ਹਾ ਦੂਜੇ ਸਥਾਨ 'ਤੇ ਪਹੁੰਚ ਗਏ ਹਨ। ਰਾਫੇਲ ਨਡਾਲ ਪਹਿਲੇ ਦੀ ਤਰ੍ਹਾਂ ਚੋਟੀ 'ਤੇ ਕਾਬਜ ਹਨ ਪਰ ਉਨ੍ਹਾਂ ਅਤੇ ਜੋਕੋਵਿਚ ਵਿਚਾਲੇ ਹੁਣ ਸਿਰਫ 215 ਅੰਕਾਂÎ ਦਾ ਫਰਕ ਹੈ। ਡਬਲਿਊ.ਟੀ.ਏ. ਮਹਿਲਾ ਰੈਂਕਿੰਗ 'ਚ ਭਾਰਤੀ ਖਿਡਾਰਨਾਂ 'ਚ ਪ੍ਰਾਂਜਲਾ ਨੂੰ ਲਾਗੋਸ ਆਈ.ਟੀ.ਐੱਫ. ਟੂਰਨਾਮੈਂਟ ਜਿੱਤਣ ਦਾ ਫਾਇਦਾ ਹੋਇਆ ਹੈ।

ਇਸ ਨਾਲ ਉਹ 109 ਪਾਇਦਾਨ ਦੀ ਲੰਬੀ ਛਲਾਂਗ ਲਗਾ ਕੇ 340ਵੇਂ ਸਥਾਨ 'ਤੇ ਪਹੁੰਚ ਗਈ ਹੈ। ਮਹਿਲਾ ਸਿੰਗਲ 'ਚ ਅੰਕਿਤਾ ਰੈਨਾ ਅਜੇ ਵੀ ਨੰਬਰ ਇਕ ਭਾਰਤੀ ਹੈ। ਉਹ ਪੰਜ ਪਾਇਦਾਨ ਉੱਪਰ 201ਵੇਂ ਸਥਾਨ 'ਤੇ ਪਹੁੰਚ ਗਈ ਹੈ। ਡਬਲਜ਼ 'ਚ ਪ੍ਰਾਥਨਾ ਥੋਮਬਾਰੇ 14 ਪਾਇਦਾਨ ਚੜ੍ਹ ਕੇ 13ਵੇਂ ਨੰਬਰ 'ਤੇ ਕਾਬਜ ਹੋ ਗਈ ਹੈ।