ਖੂਬਸੂਰਤ ਤਾਪਸੀ ਪੰਨੂ ਦੇ ਸਾਹਮਣੇ ਲਕਸ਼ਮਣ-ਗੰਭੀਰ ਨੇ ਇਸ ਟੀਮ ਨੂੰ ਦੱਸਿਆ ਭਾਰਤ ਲਈ ਖਤਰਾ

03/04/2019 12:28:01 PM

ਨਵੀਂ ਦਿੱਲੀ : ਵਿਸ਼ਵ ਕੱਪ ਦਾ ਆਗਾਜ਼ 30 ਮਈ ਤੋਂ ਹੋਣ ਵਾਲਾ ਹੈ ਅਤੇ ਕ੍ਰਿਕਟ ਪ੍ਰਸ਼ੰਸਕ ਵਿਸ਼ਵ ਕੱਪ ਸ਼ੁਰੂ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਕ੍ਰਿਕਟ ਦੇ ਜਾਣਕਾਰ ਭਾਰਤ ਅਤੇ ਇੰਗਲੈਂਡ ਨੂੰ ਵਿਸ਼ਵ ਕੱਪ ਜਿੱਤਣ ਦਾ ਮਜ਼ਬੂਤ ਦਾਅਵੇਦਾਰ ਮੰਨਦੇ ਹਨ। ਅਜਿਹੇ 'ਚ ਇਕ ਪ੍ਰੋਗਰਾਮ ਦੇ ਤਹਿਤ ਜਦੋਂ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਤਾਪਸੀ ਪੰਨੂ ਨੇ ਲਕਸ਼ਮਣ ਅਤੇ ਗੰਭੀਰ ਤੋਂ ਇਹ ਜਾਣਨਾ ਚਾਹਿਆ ਕਿ ਇਸ ਵਾਰ ਵਿਸ਼ਵ ਕੱਪ ਵਿਚ ਕਹਿਣੀ ਟੀਮ ਹੈ ਜੋ ਭਾਰਤ ਨੂੰ ਮੁਸ਼ਕਲ 'ਚ ਪਾ ਸਕਦੀ ਹੈ।

ਤਾਪਸੀ ਪੰਨੂ ਦੇ ਇਸ ਸਵਾਲ 'ਤੇ ਲਕਸ਼ਮਣ ਅਤੇ ਗੰਭੀਰ ਨੇ ਕਿਹਾ ਕਿ ਆਸਟਰੇਲੀਆ ਦੀ ਟੀਮ ਇਕ ਅਜਿਹੀ ਟੀਮ ਹੈ ਜੋ ਭਾਰਤ ਨੂੰ ਵਿਸ਼ਵ ਕੱਪ ਵਿਚ ਸਖਤ ਚੁਣੌਤੀ ਦੇ ਸਕਦੀ ਹੈ। ਜ਼ਿਕਰਯੋਗ ਹੈ ਕਿ ਤਾਪਸੀ ਪੰਨੂ ਖੁੱਦ ਇਕ ਇਕ ਪ੍ਰਸ਼ੰਸਕ ਹੈ ਅਤੇ ਭਾਰਤ ਦੇ ਮੈਚ ਨੂੰ ਟੀਵੀ 'ਤੇ ਦੇਖਦੀ ਹੈ ਅਤੇ ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਪੂਰੀ ਉਮੀਦ ਹੈ ਕਿ ਭਾਰਤ ਦੀ ਟੀਮ ਇਸ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤ ਸਕਦੀ ਹੈ।