ਚੇਨਈ ਇੰਟਰਨੈਸ਼ਨਲ ਓਪਨ ਸ਼ਤਰੰਜ ''ਚ ਹੁਣ ਲਕਸ਼ਮਣ ''ਤੇ ਟਿਕੀਆਂ ਉਮੀਦਾਂ

01/24/2018 2:44:52 AM

ਚੇਨਈ— 10ਵੇਂ ਚੇਨਈ ਇੰਟਰਨੈਸ਼ਨਲ ਓਪਨ ਸ਼ਤਰੰਜ ਵਿਚ 8ਵੇਂ ਰਾਊਂਡ ਦੇ ਮੁਕਾਬਲੇ 'ਚ 6 ਅੰਕ ਬਣਾ ਕੇ ਅੱਗੇ ਚੱਲ ਰਹੇ ਚਾਰਾਂ ਖਿਡਾਰੀਆਂ ਵਿਚਾਲੇ ਹੋਏ ਮੈਚ 'ਚ 2 ਸਪੱਸ਼ਟ ਨਤੀਜੇ ਸਾਹਮਣੇ ਆਏ। ਪਹਿਲੇ ਬੋਰਡ 'ਤੇ ਰੂਸ ਦੇ ਰੋਜੂਮ ਇਵਾਨ ਨੇ ਸਾਬਕਾ ਜੇਤੂ ਯੂਕ੍ਰੇਨ ਦੇ ਐਡਮ ਤੁਖੇਵ ਦਾ ਲਗਾਤਾਰ ਦੂਜੀ ਵਾਰ ਖਿਤਾਬ ਜਿੱਤਣ ਦਾ ਸੁਪਨਾ ਤੋੜਦੇ ਹੋਏ ਖਿਤਾਬ ਵੱਲ ਕਦਮ ਵਧਾਏ ਤੇ ਸਾਂਝੀ ਬੜ੍ਹਤ ਹਾਸਲ ਕਰ ਲਈ। ਰੋਜੂਮ ਨੇ ਆਪਣੇ ਪਿਆਦਿਆਂ ਨਾਲ ਬੇਹੱਦ ਸ਼ਾਨਦਾਰ ਖੇਡ ਦਿਖਾਉਂਦਿਆਂ 41 ਚਾਲਾਂ 'ਚ ਜਿੱਤ ਦਰਜ ਕੀਤੀ।
ਭਾਰਤ ਦੇ ਲਿਹਾਜ਼ ਨਾਲ ਬੇਹੱਦ ਮਹੱਤਵਪੂਰਨ ਮੁਕਾਬਲੇ 'ਚ ਆਪਣੇ ਘਰੇਲੂ ਸ਼ਹਿਰ ਵਿਚ ਖੇਡ ਰਹੇ 2 ਖਿਡਾਰੀਆਂ ਦੀਪਨ ਚੱਕਰਵਰਤੀ ਤੇ ਰਾਜਾ ਰਾਮ ਲਕਸ਼ਮਣ 'ਚੋਂ ਲਕਸ਼ਮਣ ਨੇ ਬਾਜ਼ੀ ਮਾਰਦੇ ਹੋਏ ਜਿੱਤ ਦਰਜ ਕੀਤੀ।
ਕੱਲ 7 ਅੰਕਾਂ 'ਤੇ ਖੇਡ ਰਹੇ ਲਕਸ਼ਮਣ ਤੇ ਰੋਜੂਮ ਦੇ ਮੁਕਾਬਲੇ ਦੇ ਨਤੀਜੇ ਤੋਂ ਚੇਨਈ ਓਪਨ 2018 ਦਾ ਜੇਤੂ ਤੈਅ ਹੋ ਸਕਦਾ ਹੈ ਤੇ ਅਜਿਹੀ ਸਥਿਤੀ 'ਚ ਲਕਸ਼ਮਣ ਤੋਂ ਕਾਫੀ ਉਮੀਦਾਂ ਹਨ। ਉਸ ਦੇ ਠੀਕ ਪਿੱਛੇ 6.5 ਅੰਕਾਂ ਨਾਲ ਭਾਰਤ ਦਾ ਅਰਜੁਨ ਐਰਗਾਸੀ ਤੇ ਵਿਕਾਸ ਐੱਨ. ਆਰ. ਅਤੇ ਉਜ਼ਬੇਕਿਸਤਾਨ ਦਾ ਡੀ. ਮਾਰਤ ਚੱਲ ਰਹੇ ਹਨ, ਜਿਹੜੇ ਖਿਤਾਬ ਦੀ ਦੌੜ 'ਚ ਸ਼ਾਮਲ ਕਹੇ ਜਾ ਸਕਦੇ ਹਨ।