​​​​​​​ਭਾਰਤ ਤੇ ਆਸਟ੍ਰੇਲੀਆ ਵਨਡੇ ਸੀਰੀਜ਼ ''ਤੇ ਲਕਸ਼ਮਣ ਦਾ 4-1, ਕਲਾਰਕ ਦਾ ਦਾਅਵਾ 3-2

09/13/2017 4:16:11 AM

ਨਵੀਂ ਦਿੱਲੀ— ਭਾਰਤ ਤੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਵਿਚਾਲੇ ਬਹੁ-ਚਰਚਿਤ ਇਕ ਦਿਨਾ ਸੀਰੀਜ਼ ਲਈ ਦਾਅਵਿਆਂ ਦਾ ਦੌਰਾ ਸ਼ੁਰੂ ਹੋ ਗਿਆ ਹੈ ਤੇ ਸਾਬਕਾ ਭਾਰਤੀ ਬੱਲੇਬਾਜ਼ ਵੀ. ਵੀ. ਐੱਸ. ਲਕਸ਼ਮਣ ਦਾ ਦਾਅਵਾ ਹੈ ਕਿ ਭਾਰਤ ਇਹ ਸੀਰੀਜ਼ 4-1 ਨਾਲ ਜਿੱਤੇਗਾ ਜਦਕਿ ਸਾਬਕਾ ਆਸਟ੍ਰੇਲੀਆਈ ਕਪਤਾਨ ਮਾਈਕਲ ਕਲਾਰਕ ਦਾ ਕਹਿਣਾ ਹੈ ਕਿ ਆਸਟ੍ਰੇਲੀਆ 3-2 ਨਾਲ ਇਹ ਸੀਰੀਜ਼ ਆਪਣੇ ਨਾਂ ਕਰੇਗਾ।
ਲਕਸ਼ਮਣ ਤੇ ਕਲਾਰਕ ਨੇ ਮੰਗਲਵਾਰ ਨੂੰ ਇੱਥੇ ਸੀਰੀਜ਼ ਨੂੰ ਲੈ ਕੇ ਇਕ ਚਰਚਾ ਵਿਚ ਇਹ ਦਾਅਵੇ ਕੀਤੇ। ਦੋਵੇਂ ਧਾਕੜ ਖਿਡਾਰੀਆਂ ਨੇ ਪੰਜ ਇਕ ਦਿਨਾ ਸੀਰੀਜ਼ ਲਈ ਆਪਣੇ-ਆਪਣੇ ਦੇਸ਼ ਦੀ ਸੰਭਾਵਨਾਵਾਂ ਨੂੰ ਲੈ ਕੇ ਪੱਖ ਰੱਖੇ। ਲਕਸ਼ਮਣ ਨੇ ਕਿਹਾ ਕਿ ਅਸੀਂ 4-1 ਨਾਲ ਸੀਰੀਜ਼  ਜਿੱਤਾਂਗੇ। ਆਸਟ੍ਰੇਲੀਆ  ਦੀ ਗੇਂਦਬਾਜ਼ੀ ਲਾਈਨਅਪ ਬੇਹੱਦ ਕਮਜ਼ੋਰ ਹੈ ਤੇ ਉਸ ਵਿਚ ਤਜਰਬੇ ਦੀ ਕਾਫੀ ਕਮੀ ਹੈ। ਆਸਟ੍ਰੇਲੀਆ ਕੋਲ ਚੰਗੇ ਸਪਿਨਰ ਵੀ ਨਹੀਂ ਹਨ। ਲਕਸ਼ਮਣ ਨੇ ਕਿਹਾ ਕਿ ਭਾਰਤ ਦੀ ਬੱਲੇਬਾਜ਼ੀ ਲਾਈਨਅਪ ਬੇਹੱਦ ਮਜ਼ਬੂਤ ਹੈ ਤੇ ਇਸ ਤੋਂ ਪਾਰ ਪਾਉਣ ਲਈ ਆਸਟ੍ਰੇਲੀਆਈ ਗੇਂਦਬਾਜ਼ਾਂ ਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ।
ਲਕਸ਼ਮਣ ਨੇ ਮੰਨਿਆ ਕਿ ਮੌਜੂਦਾ ਆਸਟ੍ਰੇਲੀਆਈ ਟੀਮ ਨੂੰ ਕਿਸੇ ਵੀ ਹਾਲਤ ਵਿਚ ਕਮਜ਼ੋਰ ਨਹੀਂ ਮੰਨਿਆ ਜਾ ਸਕਦਾ ਤੇ ਉਸ ਤੋਂ ਜਿੱਤਣ ਲਈ ਭਾਰਤੀ ਟੀਮ ਨੂੰ ਵੀ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ। ਦੂਜੇ ਪਾਸੇ ਸਾਬਕਾ ਆਸਟ੍ਰੇਲੀਆਈ ਕਪਤਾਨ ਕਲਾਰਕ ਦਾ ਦਾਅਵਾ ਹੈ ਕਿ ਅਸੀਂ 3-2 ਨਾਲ ਇਹ ਸੀਰੀਜ਼ ਜਿੱਤਾਂਗੇ। ਕਲਾਰਕ ਨੇ ਕਿਹਾ ਕਿ ਸਾਡੇ ਖਿਡਾਰੀਆਂ ਵਿਚ ਕਾਫੀ ਸਮਰੱਥਾ ਹੈ। ਟੀਮ ਕੋਲ ਕਈ ਮੈਚ ਜੇਤੂ ਖਿਡਾਰੀ ਹਨ ਤੇ ਇਹ ਟੀਮ ਦੁਨੀਆ ਦੀ ਕਿਸੇ ਵੀ ਟੀਮ ਨੂੰ ਹਰਾ ਸਕਦੀ ਹੈ।
ਕਲਾਰਕ ਨੇ ਕਿਹਾ ਕਿ ਮੌਜੂਦਾ ਆਸਟ੍ਰੇਲੀਆਈ ਟੀਮ ਵਿਚ ਕਈ ਅਜਿਹੇ ਖਿਡਾਰੀ ਹਨ, ਜਿਹੜੇ ਲਗਾਤਾਰ ਆਈ. ਪੀ. ਐੱਲ. ਵਿਚ ਭਾਰਤ ਵਿਚ ਖੇਡਦੇ ਰਹੇ ਹਨ ਤੇ ਇੱਥੋਂ ਦੇ ਹਾਲਾਤ ਤੋਂ ਪੂਰੀ ਤਰ੍ਹਾਂ ਜਾਣੂ ਹਨ। ਭਾਰਤ ਤਾਂ ਇਨ੍ਹਾਂ ਲਈ ਦੂਜੇ ਘਰ ਦੀ ਤਰ੍ਹਾਂ ਹੈ ਤੇ ਇਸ ਲਈ ਉਹ ਇੱਥੇ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ।