ਲਾਰਾ ਨੇ ਕੀਤੀ ਭਵਿੱਖਬਾਣੀ, ਇਹ ਟੀਮ ਜਿੱਤੇਗੀ ਟੀ-20 ਵਿਸ਼ਵ ਕੱਪ ਦਾ ਖਿਤਾਬ

01/02/2020 7:28:19 PM

ਨਵੀਂ ਦਿੱਲੀ— ਆਪਣੇ ਜਮਾਨੇ ਦੇ ਦਿੱਗਜ ਬੱਲੇਬਾਜ਼ ਬ੍ਰਾਇਨ ਲਾਰਾ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਆਈ. ਸੀ. ਸੀ. ਦੇ ਸਾਰੇ ਟੂਰਨਾਮੈਂਟ ਜਿੱਤ ਸਕਦੀ ਹੈ। ਇਸ 50 ਸਾਲਾ ਬੱਲੇਬਾਜ਼ ਨੇ ਕਿਹਾ ਕਿ ਆਈ. ਸੀ. ਸੀ. ਟੂਰਨਾਮੈਂਟ 'ਚ ਭਾਰਤ ਸਾਰੀਆਂ ਟੀਮਾਂ ਦੇ ਨਿਸ਼ਾਨੇ 'ਤੇ ਹੁੰਦੀ ਹੈ। ਲਾਰਾ ਨੇ ਕਿਹਾ ਕਿ ਮੇਰਾ ਮੰਨਣਾ ਹੈ ਉਹ ਸਾਰੇ ਟੂਰਨਾਮੈਂਟ ਨੂੰ ਜਿੱਤਣ 'ਚ ਸਮਰੱਥਾ ਰੱਖਦੀ ਹੈ। ਮੈਨੂੰ ਲੱਗਦਾ ਹੈ ਕਿ ਵਿਰਾਟ ਕੋਹਲੀ ਤੇ ਉਸਦੇ ਸਾਥੀਆਂ ਤੇ ਭਾਰਤੀ ਟੀਮ ਦੀ ਇਸ ਚੀਜ਼ ਦੇ ਲਈ ਸ਼ਲਾਘਾ ਕਰਨੀ ਚਾਹੀਦੀ ਹੈ ਕਿ ਸਾਰਿਆਂ ਦੇ ਨਿਸ਼ਾਨੇ 'ਤੇ ਭਾਰਤ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਕਿਸੇ ਨੂੰ ਪਤਾ ਹੁੰਦਾ ਹੈ ਕਿ ਕਿਸੇ ਮੋੜ 'ਤੇ ਇਕ ਟੀਮ ਨੂੰ ਭਾਰਤ ਵਿਰੁੱਧ ਮਹੱਤਵਪੂਰਨ ਮੈਚ ਖੇਡਣਾ ਹੈ। ਇਹ ਕੁਆਰਟਰ ਫਾਈਨਲ, ਸੈਮੀਫਾਈਨਲ ਤੇ ਫਾਈਨਲ ਹੋ ਸਕਦਾ ਹੈ।


ਕੋਹਲੀ ਦੀ ਅਗਵਾਈ 'ਚ ਭਾਰਤੀ ਟੀਮ ਨੇ ਟੈਸਟ ਤੇ ਵਨ ਡੇ 'ਚ ਨਵੀਂ ਉਚਾਈਆਂ ਹਾਸਲ ਕੀਤੀਆਂ ਹਨ ਪਰ ਆਈ. ਸੀ. ਸੀ. ਟੂਰਨਾਮੈਂਟ ਜਿੱਤਣ 'ਚ ਅਸਫਲ ਰਹੀ ਹੈ। ਭਾਰਤੀ ਟੀਮ ਨੇ ਆਖਰੀ 2013 'ਚ ਆਈ. ਸੀ. ਸੀ. ਟੂਰਨਾਮੈਂਟ ਜਿੱਤਿਆ ਸੀ ਜਦੋਂ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਇੰਗਲੈਂਡ 'ਚ ਖਿਤਾਬ ਜਿੱਤਿਆ ਸੀ। ਸਰਵਸ੍ਰੇਸ਼ਠ ਬੱਲੇਬਾਜ਼ਾਂ 'ਚੋਂ ਇਕ ਲਾਰਾ ਦਾ ਇੰਗਲੈਂਡ ਵਿਰੁੱਧ 15 ਸਾਲ ਪਹਿਲਾਂ ਬਣਾਇਆ ਗਿਆ ਅਜੇਤੂ 400 ਦੌੜਾਂ ਦਾ ਸਕੋਰ ਟੈਸਟ ਕ੍ਰਿਕਟ 'ਚ ਅੱਜ ਵੀ ਸਰਵਉੱਚ ਵਿਅਕਤੀਗਤ ਸਕੋਰ ਹੈ ਪਰ ਲਾਰਾ ਨੂੰ ਲੱਗਦਾ ਹੈ ਕਿ ਕੋਹਲੀ, ਡੇਵਿਡ ਵਾਰਨਰ ਤੇ ਰੋਹਿਤ ਸ਼ਰਮਾ ਉਸਦੇ ਰਿਕਾਰਡ ਨੂੰ ਤੋੜਣ ਦੀ ਸਮਰੱਥਾ ਰੱਖਦੇ ਹਨ। ਲਾਰਾ ਨੇ ਕਿਹਾ ਕਿ ਸਟੀਵ ਸਮਿਥ ਦੇ ਲਈ ਆਸਟਰੇਲੀਆ ਵਲੋਂ ਨੰਬਰ ਚਾਰ 'ਤੇ ਬੱਲੇਬਾਜ਼ੀ ਕਰਦੇ ਹੋਏ ਰਿਕਾਰਡ ਤਕ ਪਹੁੰਚਣਾ ਮੁਸ਼ਕਿਲ ਹੋਵੇਗਾ। ਉਹ ਬਿਹਤਰੀਨ ਖਿਡਾਰੀ ਹੈ ਪਰ ਉਹ ਦਬਦਬਾਅ ਬਣਾ ਸਕਦਾ। ਡੇਵਿਡ ਵਾਰਨਰ ਵਰਗਾ ਖਿਡਾਰੀ ਅਜਿਹਾ ਕਰਦਾ ਹੈ। ਉਸ ਨੇ ਕਿਹਾ ਕਿ ਵਿਰਾਟ ਕੋਹਲੀ ਵਰਗੇ ਖਿਡਾਰੀ ਨੂੰ ਸ਼ੁਰੂ 'ਚ ਹੀ ਮੌਕਾ ਮਿਲ ਜਾਂਦਾ ਹੈ ਤੇ ਜਲਦੀ ਲੈਅ ਫੜ੍ਹ ਲੈਂਦਾ ਹੈ। ਉਹ ਬਹੁਤ ਹਮਲਾਵਰ ਖਿਡਾਰੀ ਹੈ।

Gurdeep Singh

This news is Content Editor Gurdeep Singh