WPL : ਦਿੱਲੀ ਕੈਪੀਟਲਜ਼ ਨੇ ਮੇਗ ਲੈਨਿੰਗ ਨੂੰ ਕਪਤਾਨ ਅਤੇ ਜੇਮਿਮਾ ਰੌਡਰਿਗਜ਼ ਨੂੰ ਬਣਾਇਆ ਉਪ-ਕਪਤਾਨ

03/02/2023 4:29:25 PM

ਮੁੰਬਈ (ਵਾਰਤਾ)- ਦਿੱਲੀ ਕੈਪੀਟਲਸ ਨੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ਦੇ ਪਹਿਲੇ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਆਸਟ੍ਰੇਲੀਆ ਦੀ ਵਿਸ਼ਵ ਕੱਪ ਜੇਤੂ ਕਪਤਾਨ ਮੇਗ ਲੈਨਿੰਗ ਨੂੰ ਆਪਣੀ ਮਹਿਲਾ ਟੀਮ ਦੀ ਕਪਤਾਨੀ ਸੌਂਪ ਦਿੱਤੀ ਹੈ। ਭਾਰਤੀ ਬੱਲੇਬਾਜ਼ ਜੇਮਿਮਾ ਰੌਡਰਿਗਜ਼ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਇੱਥੇ ਇੱਕ ਸਮਾਗਮ ਵਿੱਚ ਬੋਲਦਿਆਂ ਲੈਨਿੰਗ ਨੇ ਕਿਹਾ ਕਿ ਡਬਲਯੂ.ਪੀ.ਐੱਲ. ਮਹਿਲਾ ਕ੍ਰਿਕਟ ਲਈ ਬਹੁਤ ਵੱਡਾ ਪਲ ਹੈ। ਸਾਲ 2011 'ਚ ਡੈਬਿਊ ਕਰਨ ਵਾਲੀ ਲੈਨਿੰਗ ਨੇ 2014 'ਚ ਆਸਟ੍ਰੇਲੀਆਈ ਟੀਮ ਦੀ ਕਮਾਨ ਸੰਭਾਲੀ ਸੀ। ਮਹਿਲਾ ਕ੍ਰਿਕਟ ਵਿੱਚ ਸਭ ਤੋਂ ਸਫ਼ਲ ਕਪਤਾਨ ਲੈਨਿੰਗ ਨੇ ਹੁਣ ਤੱਕ ਆਸਟਰੇਲੀਆ ਨੂੰ ਪੰਜ ਟੀ-20 ਵਿਸ਼ਵ ਕੱਪ ਅਤੇ ਇੱਕ ਵਨਡੇ ਵਿਸ਼ਵ ਕੱਪ ਜਿਤਾਇਆ ਹੈ।

ਉਪ-ਕਪਤਾਨ ਜੇਮਿਮਾ ਨੇ 2018 ਵਿੱਚ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਹਾਲ ਹੀ ਦੇ ਸਾਲਾਂ ਵਿੱਚ ਭਾਰਤੀ ਟੀ-20 ਟੀਮ ਵਿੱਚ ਇੱਕ ਪ੍ਰਮੁੱਖ ਖਿਡਾਰਨ ਰਹੀ ਹੈ। ਜੇਮਿਮਾ ਨੇ ਆਪਣੇ ਕਰੀਅਰ ਵਿੱਚ 80 ਟੀ-20 ਅੰਤਰਰਾਸ਼ਟਰੀ ਮੈਚ ਖੇਡ ਕੇ 1704 ਦੌੜਾਂ ਬਣਾਈਆਂ ਹਨ, ਜਿਸ ਵਿੱਚ 10 ਅਰਧ ਸੈਂਕੜੇ ਸ਼ਾਮਲ ਹਨ। WPL ਦੀ ਸ਼ੁਰੂਆਤ 4 ਮਾਰਚ ਨੂੰ ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੈਚ ਨਾਲ ਹੋਵੇਗੀ। ਕੈਪੀਟਲਜ਼ ਆਪਣੀ ਮੁਹਿੰਮ ਦੀ ਸ਼ੁਰੂਆਤ 5 ਮਾਰਚ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਖਿਲਾਫ਼ ਮੁਕਾਬਲੇ ਨਾਲ ਕਰੇਗੀ।

cherry

This news is Content Editor cherry