ਲਕਸ਼ੈ, ਕਿਰਨ ਸਾਰਲੋਰਲਕਸ ਓਪਨ ਦੇ ਕੁਆਟਰ ਫਾਈਨਲ 'ਚ ਪੁੱਜੇ

11/01/2019 11:19:50 AM

ਸਪੋਰਟਸ ਡੈਸਕ— ਉਭਰਦੇ ਹੋਏ ਭਾਰਤੀ ਖਿਡਾਰੀ ਲਕਸ਼ੈ ਸੇਨ ਅਤੇ ਕਿਰਨ ਜਾਰਜ ਨੇ ਵੀਰਵਾਰ ਨੂੰ ਇੱਥੇ ਸਾਰਲੋਰਲਕਸ ਓਪਨ ਸੁਪਰ ਟੂਰ 100 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਇਸ ਮਹੀਨੇ ਡੱਚ ਓਪਨ ਦੇ ਰੂਪ 'ਚ ਆਪਣਾ ਪਹਿਲਾ ਬੀ. ਡਬਲੀਊ. ਐੱਫ ਵਰਲਡ ਟੂਰ ਖਿਤਾਬ ਜਿੱਤਣ ਵਾਲੇ ਲਕਸ਼ੈ ਨੂੰ ਜਰਮਨੀ ਦੇ ਲਾਰਸ ਸ਼ੇਂਜਲਰ ਨੇ ਵਾਕਓਵਰ ਦੇ ਦਿੱਤੇ ਜਦ ਕਿ ਕਿਰਨ ਨੇ ਨੀਦਰਲੈਂਡ ਦੇ ਜੋਰਾਨ ਕਵੀਕੇਲ ਨੂੰ 21-14,21-16 ਨਾਲ ਹਰਾ ਕੇ ਆਖਰੀ ਅੱਠ 'ਚ ਦਾਖਲ ਕੀਤਾ। ਉਤਰਾਖੰਡ ਦੇ 18 ਸਾਲ ਦੇ ਲਕਸ਼ੈ ਦਾ ਸਾਹਮਣਾ ਹੁਣ ਜਰਮਨੀ ਦੇ ਮੈਕਸ ਵੇਸਕਿਰਚੇਨ ਨਾਲ ਹੋਵੇਗਾ ਜਦ ਕਿ ਮੌਜੂਦਾ ਜੂਨੀਅਰ ਰਾਸ਼ਟਰੀ ਚੈਂਪੀਅਨ ਕਿਰਨ ਦੀ ਕੁਆਰਟਰ ਫਾਈਨਲ 'ਚ ਸਾਹਮਣਾ ਫ਼ਰਾਂਸ ਦੇ ਕ੍ਰਿਸਟੋ ਪੋਪੋਵ ਨਾਲ ਹੋਵੇਗਾ।

ਛੇਵੇਂ ਦਰਜੇ ਦੇ ਲਕਸ਼ੈ ਨੇ ਫਿਨਲੈਂਡ ਦੇ ਖਿਡਾਰੀ ਐਤੁ ਹੇਇਨੋ ਨੂੰ 56 ਮਿੰਟ ਚੱਲੇ ਦੂਜੇ ਦੌਰ ਦੇ ਮੁਕਾਬਲੇ 'ਚ 21-18,18-21,22-20 ਨਾਲ ਹਰਾਇਆ ਸੀ। ਸਿਤੰਬਰ 'ਚ ਬੈਲਜੀਅਮ ਇੰਟਰਨੈਸ਼ਨਲ 'ਚ ਖਿਤਾਬੀ ਜਿੱਤ ਦੇ ਦੌਰਾਨ ਵੀ ਉਨ੍ਹਾਂ ਨੇ ਹੇਇਨੋ ਨੂੰ ਹਰਾਇਆ ਸੀ। ਉਨ੍ਹਾਂ ਨੂੰ ਪਹਿਲੇ ਦੌਰ 'ਚ ਬਾਈ ਮਿਲੀ ਸੀ। ਮਿਥੁਨ ਮੰਜੂਨਾਥ ਅਤੇ ਬੀ. ਐੱਮ ਰਾਹੁਲ ਭਾਰਦਵਾਜ ਦਾ ਸਫਰ ਹਾਲਾਂ ਕਿ ਪ੍ਰੀ-ਕੁਆਰਟਰ ਫਾਈਨਲ 'ਚ ਹਾਰਨ ਤੋਂ ਬਾਅਦ ਖਤਮ ਹੋ ਗਿਆ। ਮਿਥੁਨ ਨੂੰ ਇੰਗਲੈਂਡ ਦੇ ਪੰਜਵੇਂ ਦਰਜੇ ਟੋਬੀ ਪੇਂਟੀ ਨੇ 21-15,19-21,11-21 ਨਾਲ ਜਦ ਕਿ ਰਾਹੁਲ ਨੂੰ ਆਇਰਲੈਂਡ ਦੇ ਐਨਹੇਟ ਐਨਗੁਏੇਨ ਨੇ 18-21,14-21 ਨਾਲ ਹਾਰ ਦਾ ਮੂੰਹ ਵੇਖਣਾ ਪਿਆ। ਇਸ ਤੋਂ ਪਹਿਲਾਂ ਮਿਥੁਨ ਨੇ ਮਲੇਸ਼ੀਆ ਦੇ ਚੋਂਗ ਯੀ ਹਾਨ ਨੂੰ 21-15,21-14 ਨਾਲ ਹਰਾਇਆ ਜਦ ਕਿ ਰਾਹੁਲ ਨੇ ਜਰਮਨੀ ਦੇ ਕਾਇ ਸਕੇਫਰ ਨੂੰ 21- 13,21-15 ਨਾਲ ਹਾਰ ਦਿੱਤੀ।