ਲੈਲਾ ਅਲੀ ਤੇ ਕਰਟਿਸ ਕਾਨਵੇ ਇਸ ਤਰ੍ਹਾਂ ਆਏ ਸਨ ਇਕ-ਦੂਜੇ ਦੇ ਨੇੜੇ

01/07/2018 9:37:49 PM

ਜਲੰਧਰ— ਮਸ਼ਹੂਰ ਮੁੱਕੇਬਾਜ਼ ਪਿਤਾ ਮੁਹੰਮਦ ਅਲੀ ਦੀ ਬੇਟੀ ਲੈਲਾ ਅਲੀ ਨੇ ਵੀ ਬਾਕਸਿੰਗ 'ਚ ਖੂਬ ਨਾਂ ਕਮਾਇਆ। ਦਰਅਸਲ, ਲੈਲਾ ਪਹਿਲਾਂ ਬਿਜ਼ਨੈੱਸ ਮੈਨੇਜਮੈਂਟ ਦੀ ਡਿਗਰੀ ਕਰ ਕੇ ਆਪਣਾ ਸਟਾਰਟਅਪ ਸ਼ੁਰੂ ਕਰਨਾ ਚਾਹੁੰਦੀ ਸੀ ਪਰ ਅਚਾਨਕ ਉਸ ਨੇ ਬਾਕਸਿੰਗ ਦੇ ਪ੍ਰੋਫੈਸ਼ਨ ਵਿਚ ਜਾਣ ਦਾ ਮਨ ਬਣਾ ਲਿਆ। ਇਸ ਫੈਸਲੇ ਤੋਂ ਉਸ ਦਾ ਪਿਤਾ ਮੁਹੰਮਦ ਅਲੀ ਵੀ ਕਾਫੀ ਹੈਰਾਨ ਹੋ ਗਿਆ ਸੀ। ਆਪਣੇ ਬਾਕਸਿੰਗ ਕਰੀਅਰ 'ਚ ਲੈਲਾ ਦੇ ਨਾਂ 24-0 ਦਾ ਰਿਕਾਰਡ ਹੈ। 
ਲੈਲਾ ਨੇ ਮਸ਼ਹੂਰ ਐੱਨ. ਐੱਫ. ਐੱਲ. ਪਲੇਅਰ ਕਰਟਿਸ ਕਾਨਵੇ ਨਾਲ ਵਿਆਹ ਕੀਤਾ। ਦੋਵੇਂ ਇਕ ਪਾਰਟੀ ਦੌਰਾਨ ਨੇੜੇ ਆਏ ਸਨ। ਦਰਅਸਲ, ਲੈਲਾ ਆਪਣੇ ਪਹਿਲੇ ਪਤੀ ਜਾਨੀ ਮੈਕਲੇਨ ਤੋਂ ਤਲਾਕ ਤੋਂ ਬਾਅਦ ਡਿਪ੍ਰੈਸ਼ਨ 'ਚ ਸੀ। ਅਜਿਹੀ ਹਾਲਤ 'ਚ ਇਕ ਦਿਨ ਪਾਰਟੀ ਵਿਚ ਲੈਲਾ ਐੱਨ. ਐੱਫ. ਐੱਲ. ਪਲੇਅਰ ਕਰਟਿਸ ਕਾਨਵੇ ਨੂੰ ਮਿਲੀ। ਕਾਨਵੇ, ਜਿਸ ਦੇ ਪਹਿਲੇ ਵਿਆਹ ਤੋਂ 3 ਬੱਚੇ ਵੀ ਸਨ, ਵੀ ਪਤਨੀ ਨਾਲ ਤਲਾਕ ਤੋਂ ਬਾਅਦ ਪ੍ਰੇਸ਼ਾਨ ਸੀ। ਇਕ ਇੰਟਰਵਿਊ ਵਿਚ ਲੈਲਾ ਨੇ ਕਿਹਾ ਸੀ ਕਿ ਉਸ ਦਿਨ ਉਸ ਨੂੰ ਕਾਰਟਿਸ ਦਾ ਸ਼ਾਂਤ ਸੁਭਾਅ ਬਹੁਤ ਪਸੰਦ ਆਇਆ। ਉਹ ਆਤਮ-ਵਿਸ਼ਵਾਸ ਨਾਲ ਭਰਿਆ ਸੀ। ਇਹ ਗੱਲ ਮੈਨੂੰ ਉਸ ਦੇ ਨੇੜੇ ਲੈ ਗਈ। ਦੋਵਾਂ ਨੇ 2007 'ਚ ਵਿਆਹ ਕੀਤਾ। ਹੁਣ ਉਨ੍ਹਾਂ ਦੇ ਦੋ ਬੱਚੇ ਵੀ ਹਨ।