ਲਾਹਿੜੀ-ਸ਼ੁਭੰਕਰ ਸਾਂਝੇ ਤੌਰ ''ਤੇ 27ਵੇਂ ਸਥਾਨ ''ਤੇ

04/28/2019 9:48:13 PM

ਐਵਨਡੇਲ (ਅਮਰੀਕਾ)- ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਤੇ ਸ਼ੁਭੰਕਰ ਸ਼ਰਮਾ ਦੀ ਜੋੜੀ 7 ਅੰਡਰ 65 ਦੇ ਸਕੋਰ ਨਾਲ ਇਥੇ ਜ਼ਿਊਰਿਖ ਕਲਾਸਿਕ ਆਫ ਨਿਊ ਓਰਲੀਐਂਸ ਵਿਚ ਸਾਂਝੇ 'ਤੇ 27ਵੇਂ ਸਥਾਨ 'ਤੇ ਚੱਲ ਰਹੀ ਹੈ।
ਤੀਜੇ ਦੌਰ ਤੋਂ ਬਾਅਦ ਭਾਰਤੀ ਜੋੜੀ ਦਾ ਕੁਲ ਸਕੋਰ 15 ਅੰਡਰ ਹੈ ਤੇ ਉਸ ਨੂੰ ਦੋ ਸਥਾਨਾਂ ਦਾ ਫਾਇਦਾ ਹੋਇਆ ਹੈ। ਜਾਨ ਰੈਮ ਤੇ ਰਿਆਨ ਪਾਲਮਰ ਦੀ ਜੋੜੀ ਸਕਾਟ ਸਟਾਲਿੰਗਸ ਤੇ ਟ੍ਰੇ ਮੁਲਿਨੇਕਸ ਦੇ ਨਾਲ ਸਾਂਝੇ ਤੌਰ 'ਤੇ ਚੋਟੀ 'ਤੇ ਚੱਲ ਰਹੀ ਹੈ।

Gurdeep Singh

This news is Content Editor Gurdeep Singh