ਅਨਿਰਬਾਨ ਲਾਹਿੜੀ ਨੇ ਐਕਸਪ੍ਰੈਸ ਗੋਲਫ ਟੂਰਨਾਮੈਂਟ ਦੇ ਦੋ ਅੰਡਰ 70 ਦਾ ਕਾਰਡ ਖੇਡਿਆ

01/17/2020 4:23:12 PM

ਸਪੋਰਸਟਸ ਡੈਸਕ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਇੱਥੇ ਅਮਰੀਕਨ ਐਕਸਪ੍ਰੈਸ ਗੋਲਫ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਦੋ ਅੰਡਰ 70 ਦਾ ਕਾਰਡ ਖੇਡਿਆ ਜਿਸ ਦੇ ਨਾਲ ਉਹ ਸਾਂਝੇ ਤੌਰ 'ਤੇ 74ਵੇਂ ਸਥਾਨ 'ਤੇ ਚੱਲ ਰਹੇ ਹਨ। ਇਹ ਟੂਰਨਾਮੈਂਟ ਤਿੰਨ ਕੋਰਸ-ਲਿਆ ਕਵਿੰਟਾ, ਨਿਕਲਾਸ ਟੂਰਨਾਮੈਂਟ ਅਤੇ ਸਟੇਡੀਅਮ- 'ਚ ਖੇਡਿਆ ਜਾਂਦਾ ਹੈ ਅਤੇ ਕੱਟ ਤੀਜੇ ਦੌਰ ਤੋਂ ਬਾਅਦ ਹੀ ਮਿਲਦਾ ਹੈ। ਆਖਰੀ ਦੌਰ ਸਟੇਡੀਅਮ ਕੋਰਸ 'ਤੇ ਖੇਡਿਆ ਜਾਵੇਗਾ। ਲਾਹਿੜੀ ਸਾਲ ਦੇ ਸ਼ੁਰੂਆਤੀ ਸੋਨੀ ਓਪਨ 'ਚ ਕੱਟ 'ਚ ਜਗ੍ਹਾ ਬਣਾਉਣ ਤੋਂ ਖੁੰਝ ਗਏ ਸਨ। ਉਹ ਇਸ ਟੂਰਨਾਮੈਂਟ 'ਚ ਦੋ ਸਾਲ ਬਾਅਦ ਵਾਪਸੀ ਕਰ ਰਹੇ ਹਨ। ਜੋ ਪ੍ਰੋ-ਐੱਮ ਦੇ ਤੌਰ 'ਤੇ ਖੇਡਿਆ ਜਾਂਦਾ ਹੈ।