ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਦੋ ਅੰਡਰ 69 ਦਾ ਕਾਰਡ ਖੇਡਿਆ

10/04/2019 1:14:49 PM

ਸਪੋਰਸਟ ਡੈਸਕ—ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਸ਼ਰਾਈਨਰਜ਼ ਹਾਸਪਿਟਸ ਫਾਰ ਚਿਲਡਰਨ ਓਪਨ ਦੇ ਪਹਿਲੇ ਦੌਰ 'ਚ ਦੋ ਅੰਡਰ 69 ਦਾ ਕਾਰਡ ਖੇਡਿਆ, ਜਿਸ ਨਾਲ ਉਹ ਸਾਂਝੇ ਤੌਰ 'ਤੇ 67ਵੇਂ ਸਥਾਨ 'ਤੇ ਚੱਲ ਰਹੇ ਹਨ। ਲਾਹਿੜੀ ਇਸ ਸੈਸ਼ਨ 'ਚ ਤਿੰਨ ਸ਼ੁਰੂਆਤ 'ਤ ਸਿਰਫ ਇਕ 'ਚ ਹੀ ਕੱਟ ਹਾਸਲ ਕਰ ਸਕੇ ਹਨ। ਉਨ੍ਹਾਂ ਨੂੰ ਹੁਣ ਕੱਟ 'ਚ ਜਗ੍ਹਾ ਬਣਾਉਣ ਲਈ ਦੂਜੇ ਦੌਰ 'ਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਨਿਕ ਟੇਲਰ ਨੇ ਅੱਠ ਅੰਡਰ 63 ਦੇ ਸ਼ਾਨਦਾਰ ਕਾਰਡ ਨਾਲ ਬ੍ਰਾਇਨ ਹਾਰਮਨ 'ਤੇ ਇਕ ਸ਼ਾਟ ਦੀ ਬੜ੍ਹਤ ਬਣਾਈ ਹੋਈ ਹੈ।