ਲਾਹਿੜੀ ਸਾਂਝੇ ਤੌਰ ''ਤੇ ਰਿਹਾ 19ਵੇਂ ਸਥਾਨ ''ਤੇ

08/23/2019 10:58:22 PM

ਨਵੀਂ ਦਿੱਲੀ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਇੱਥੇ ਅਲਬਰਟਸੰਸ ਬੋਇਸੇ ਦੇ ਪਹਿਲੇ ਦੌਰ 'ਚ ਤਿੰਨ ਅੰਡਰ 68 ਦਾ ਕਾਰਡ ਖੇਡ ਕੇ ਸਾਂਝੇ ਤੌਰ 'ਤੇ 19ਵੇਂ ਸਥਾਨ 'ਤੇ ਹੈ। ਲਾਹਿੜੀ ਚੋਟੀ 'ਤੇ ਸਾਂਝੇ ਤੌਰ ਦੇ ਨਾਲ ਕਾਬਿਜ਼ ਗ੍ਰੇਸਨ ਮਰਰੇ ਤੇ ਚਾਰਲੀ ਸੈਕਸਨ ਤੋਂ ਚਾਰ ਸ਼ਾਟ ਪਿੱਛੇ ਹੈ। ਹੋਰ ਭਾਰਤੀਆਂ 'ਚ ਸ਼ੁਭੰਕਰ ਸ਼ਰਮਾ ਨੇ ਇਕ ਵਾਰ ਫਿਰ ਖਰਾਬ ਪ੍ਰਦਰਸ਼ਨ ਕੀਤਾ ਤੇ ਪਹਿਲੇ ਦੌਰ ਦੇ ਬਾਅਦ ਉਹ ਚਾਰ ਓਵਰ 75 ਦੇ ਕਾਰਡ ਨਾਲ 123ਵੇਂ ਸਥਾਨ 'ਤੇ ਰਹੇ ਹਨ।

Gurdeep Singh

This news is Content Editor Gurdeep Singh