ਲਾਹਿੜੀ, ਸ਼ੁਭੰਕਰ ਨੇ ਟੈਕਸਾਸ ਓਪਨ ''ਚ ਕੀਤੀ ਨਿਰਾਸ਼ਾਜਨਕ ਸ਼ੁਰੂਆਤ

04/21/2018 9:44:17 AM

ਸੈਨ ਐਂਟੋਨੀਓ (ਬਿਊਰੋ)— ਭਾਰਤੀ ਗੋਲਫਰਾਂ ਅਨਿਰਬਾਨ ਲਾਹਿੜੀ ਅਤੇ ਸ਼ੁਭੰਕਰ ਸ਼ਰਮਾ ਨੇ ਵਾਲੇਰੋ ਟੈਕਸਾਸ ਓਪਨ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਤੇਜ਼ ਹਵਾਵਾਂ ਦੇ ਵਿਚਾਲੇ ਨਿਰਾਸ਼ਾਜਨਕ ਸ਼ੁਰੂਆਤ ਕਰਦੇ ਹੋਏ ਇਕੋ ਤਰ੍ਹਾਂ ਦਾ ਚਾਰ ਓਵਰ 76 ਦਾ ਕਾਰਡ ਖੇਡਿਆ। 
ਪੀ.ਜੀ.ਏ. ਟੂਰ 'ਚ ਪਹਿਲੀ ਵਾਰ ਕਿਸੇ ਟੂਰਨਾਮੈਂਟ 'ਚ ਇਕੱਠਿਆਂ ਖੇਡ ਰਹੇ ਦੋਵੇਂ ਭਾਰਤੀਆਂ ਨੂੰ ਕਿਸਮਤ ਦਾ ਸਾਥ ਨਹੀਂ ਮਿਲਿਆ ਕਿਉਂਕਿ ਸਵੇਰੇ ਤੇਜ਼ ਹਵਾਵਾਂ ਦੇ ਕਾਰਨ ਸਕੋਰ ਕਰਨਾ ਕਾਫੀ ਮੁਸ਼ਕਲ ਸੀ ਅਤੇ ਜਦੋਂ ਦੁਪਹਿਰ 'ਚ ਹਵਾ ਦੀ ਰਫਤਾਰ ਘੱਟ ਹੋਈ ਤਾਂ ਸਕੋਰ ਕਰਨਾ ਆਸਾਨ ਹੋ ਗਿਆ। ਕੱਟ (ਮੁਕਾਬਲੇ 'ਚ ਬਣੇ ਰਹਿਣ ਦੇ ਲਈ) ਪ੍ਰਾਪਤ ਕਰਨ ਦੇ ਲਈ ਦੂਜੇ ਦੌਰ 'ਚ ਦੋਵੇਂ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਖੇਡ ਦਿਖਾਉਣਾ ਹੋਵੇਗਾ। ਅਮਰੀਕਾ ਦੇ ਗ੍ਰੇਸਨ ਮੁਰੇ ਪੰਜ ਅੰਡਰ 67 ਦੇ ਕਾਰਡ ਦੇ ਨਾਲ ਪਹਿਲੇ ਸਥਾਨ 'ਤੇ ਹਨ।