ਭਾਰਤੀ ਵਿਦਿਆਰਥੀ ਲਾ ਲੀਗਾ ਕਲੱਬ ਦੇ ਨਾਲ ਟ੍ਰੇਨਿੰਗ ਕਰਨਗੇ

04/22/2019 3:10:14 PM

ਮੁੰਬਈ— ਫੁੱਟਬਾਲ 'ਚ ਬਿਹਤਰ ਹੁਨਰ ਦਿਖਾਉਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਸਪੇਨ 'ਚ ਘਰੇਲੂ ਟੂਰਨਾਮੈਂਟ ਦਾ ਆਯੋਜਨ ਕਰਨ ਵਾਲੀ ਲਾ ਲੀਗਾ 2018-19 ਸੈਸ਼ਨ ਤੋਂ 'ਲਾ ਲੀਗਾ ਫੁੱਟਬਾਲ ਸਕੂਲ ਵਜ਼ੀਫਾ' ਦੇਵੇਗਾ ਤੇ ਟ੍ਰੇਨਿੰਗ ਦੇਵੇਗਾ। ਮੀਡੀਆ 'ਚ ਬਿਆਨ ਦੇ ਮਤਾਬਕ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਲਾ ਲੀਗਾ ਦੇ ਜ਼ਮੀਨੀ ਪੱਧਰ 'ਤੇ ਹੋਣ ਵਾਲੇ ਵਿਕਾਸ ਪ੍ਰੋਗਰਾਮ ਨਾਲ ਹੋਵੇਗਾ। ਚੁਣੇ ਗਏ ਵਿਦਿਆਰਥੀਆਂ ਨੂੰ 15 ਦਿਨਾਂ ਲਈ ਸਪੇਨ ਭੇਜਿਆ ਜਾਵੇਗਾ ਜਿੱਥੇ ਉਹ ਲਾ ਲੀਗਾ ਕਲੱਬ ਅਕੈਡਮੀ 'ਚ ਟ੍ਰੇਨਿੰਗ ਲੈਣਗੇ। ਇਹ ਵਜ਼ੀਫਾ ਭਾਰਤ 'ਚ ਸਪੇਨ ਦੇ ਦੂਤਘਰ ਅਤੇ 'ਇੰਡੀਆ ਆਨ ਟ੍ਰੈਕ' ਦੇ ਸਹਿਯੋਗ ਨਾਲ ਮਿਲੇਗਾ। ਇਸ ਦੇ ਲਈ ਹਰ ਸਾਲ ਲਗਭਗ 32 ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ ਰਾਹੀਂ ਚੁਣਿਆ ਜਾਵੇਗਾ।

Tarsem Singh

This news is Content Editor Tarsem Singh